ਚੰਡੀਗੜ੍ਹ: ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਕਾਂਗਰਸ ਦੇ ਸੰਸਦਾਂ ਨਾਲ ਮਿਲ ਕੇ ਚੁੱਕਣ ਦੀ ਗੱਲ ਆਖੀ ਹੈ। ਮਾਨ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਵਿਚਾਰ ਅਤੇ ਮੁੱਦਿਆਂ ਤੇ ਲੜਾਈ ਹੋਵੇ, ਪਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ।
ਪੰਜਾਬ ਦੇ ਮੁੱਦਿਆਂ 'ਤੇ ਕਾਂਗਰਸੀ ਸਾਂਸਦਾਂ ਨਾਲ ਹਾਂ: ਮਾਨ
ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਲੋਕ ਸਭਾ ਦੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਕਾਂਗਰਸ ਦੇ ਸਾਂਸਦਾਂ ਨਾਲ ਮਿਲ ਕੇ ਚੁੱਕਣ ਦੀ ਗੱਲ ਆਖੀ ਹੈ। ਮਾਨ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਸਾਡੇ ਵਿਚਾਰ ਅਤੇ ਮੁੱਦਿਆਂ ਤੇ ਲੜਾਈ ਹੋਵੇ, ਪਰ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਇੱਕ ਦੂਜੇ ਦਾ ਸਾਥ ਦਿੰਦੇ ਹਾਂ।
ਜ਼ਿਕਰਯੋਗ ਹੈ ਕਿ 28 ਜਨਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੇ ਵਿੱਚ ਅਸੀਂ ਮਿਲ ਕੇ ਪੰਜਾਬ ਦੇ ਮੁੱਦੇ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ। ਮਾਨ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਬਜਟ ਸੈਸ਼ਨ ਤੋਂ ਪਹਿਲਾਂ ਉਹ ਸਾਰੇ ਸਾਂਸਦਾਂ ਨਾਲ ਇੱਕ ਬੈਠਕ ਵੀ ਪਲਾਨ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਰਵਨੀਤ ਬਿੱਟੂ ਵੱਲੋਂ ਵੀ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਤੋਂ ਸੰਗਤਾਂ ਵੱਲੋਂ ਲਿਆਏ ਜਾਣ ਵਾਲੇ ਪ੍ਰਸਾਦ ਦੀ ਕਸਟਮ ਅਧਿਕਾਰੀਆਂ ਵੱਲੋਂ ਕੁੱਤਿਆਂ ਤੋਂ ਸੁੰਘਾ ਕੇ ਬੇਅਦਬੀ ਕਰਵਾਈ ਜਾਂਦੀ ਹੈ। ਜਿਸ ਦਾ ਉਨ੍ਹਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਸੀ, ਤੇ ਇਸੇ ਤਰ੍ਹਾਂ ਹੀ ਅਸੀਂ ਪੰਜਾਬ ਦੇ ਮੁੱਦੇ ਮਿਲ ਕੇ ਚੁੱਕਦੇ ਹਾਂ ਅਤੇ ਇੱਕ ਦੂਜੇ ਦੀ ਸਪੋਰਟ ਵੀ ਕਰਦੇ ਹਾਂ।