ਚੰਡੀਗੜ੍ਹ: ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਰਹਿਣ ਵਾਲੇ ਬਾਪੂ ਬਲਦੇਵ ਸਿੰਘ ਛੋਟੀ ਉਮਰੇ ਮਸ਼ਹੂਰ ਗਾਇਕ ਲਾਲ ਚੰਦ ਯਮਲੇ ਜੱਟ ਦੀ ਆਵਾਜ਼ ਸੁਣ ਮੁਰੀਦ ਹੋ ਗਏ ਸਨ। ਮੁਰੀਦ ਵੀ ਐਨੇ ਹੋਏ ਕਿ ਬਲਦੇਵ ਸਿੰਘ ਯਮਲੇ ਜੱਟ ਵਾਂਗ ਪਗੜੀ ਤੇ ਚਾਦਰਾ ਕੁੜਤਾ ਪਾ ਉਨ੍ਹਾਂ ਵਰਗੀ ਅਖਾੜਿਆਂ 'ਚ ਗਾਇਕੀ ਕਰਨ ਲੱਗੇ। 8 ਸਾਲ ਦੀ ਉਮਰੇ ਯਮਲੇ ਜੱਟ ਤੋਂ ਪ੍ਰਭਾਵਿਤ ਹੋਏ ਬਲਦੇਵ ਸਿੰਘ ਨੇ ਅੰਮ੍ਰਿਤਸਰ ਜਾ ਕੇ ਤੂੰਬੀ ਖਰੀਦੀ। ਬਲਦੇਵ ਸਿੰਘ 1971 ਵਿੱਚ ਪੰਜਾਬ ਪੁਲਿਸ 'ਚ ਭਰਤੀ ਹੋਏ।
ਪੁਲਿਸ 'ਚੋਂ ਸੇਵਾਮੁਕਤ ਯਮਲੇ ਜੱਟ ਦੇ ਚੇਲੇ ਦੀ ਆਵਾਜ਼ ਸੁਣ ਹੋ ਜਾਵੋਗੇ ਮੁਰੀਦ - ਜਲੰਧਰ ਪੀਏਪੀ
ਬਲਦੇਵ ਸਿੰਘ ਛੋਟੀ ਉਮਰੇ ਮਸ਼ਹੂਰ ਗਾਇਕ ਲਾਲ ਚੰਦ ਯਮਲੇ ਜੱਟ ਦੀ ਆਵਾਜ਼ ਸੁਣ ਮੁਰੀਦ ਹੋ ਗਏ ਸਨ। ਮੁਰੀਦ ਵੀ ਐਨੇ ਹੋਏ ਕਿ ਬਲਦੇਵ ਸਿੰਘ ਯਮਲੇ ਜੱਟ ਵਾਂਗ ਪਗੜੀ ਤੇ ਚਾਦਰਾ ਕੁੜਤਾ ਪਾ ਉਨ੍ਹਾਂ ਵਰਗੀ ਅਖਾੜਿਆਂ 'ਚ ਗਾਇਕੀ ਕਰਨ ਲੱਗੇ।
ਪੰਜਾਬ ਪੁਲਿਸ ਤੋਂ ਥਾਣੇਦਾਰ ਵਜੋਂ ਸੇਵਾਮੁਕਤ ਹੋਏ ਬਲਦੇਵ ਸਿੰਘ ਨੇ ਯਮਲੇ ਜੱਟ ਵਰਗੀ ਗਾਇਕੀ ਕਰ ਦੇਸ਼ ਵਿਦੇਸ਼ ਤੱਕ ਨਾਮ ਖੱਟਿਆ। ਬਲਦੇਵ ਸਿੰਘ ਨੇ ਵਿਦੇਸ਼ਾਂ 'ਚ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ ਯਮਲਾ ਜੱਟ ਦੇ ਗੀਤ ਸੁਣਾ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਘਾਟ ਪੂਰੀ ਕਰ ਐਨਆਰਆਈ ਸਣੇ ਪੰਜਾਬੀਆਂ ਦਾ ਖੂਬ ਮਨੋਰੰਜਨ ਕਰਦੇ ਹਨ।
ਬਲਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਜਲੰਧਰ ਪੀਏਪੀ ਵਿਖੇ ਕਰਵਾਏ ਜਾਂਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਉਹ ਪਹਿਲੇ ਸਥਾਨ 'ਤੇ ਆਉਂਦੇ ਸਨ ਤੇ ਫ਼ਿਰੋਜ਼ਪੁਰ ਪੋਸਟਿੰਗ ਸਮੇਂ ਕਈ ਵਾਰ ਉਨ੍ਹਾਂ ਨੂੰ ਸ਼ਾਮ ਨੂੰ ਵੱਡੇ ਅਫਸਰ ਵੀ ਘਰ ਬੁਲਾ ਗੀਤ ਸੁਣਦੇ ਸਨ। ਮੌਜੂਦਾ ਗਾਇਕੀ ਬਾਰੇ ਬਾਪੂ ਬਲਦੇਵ ਸਿੰਘ ਕਹਿੰਦੇ ਹਨ ਕਿ ਪਹਿਲਾਂ ਹਿੱਕ ਦੇ ਜੋਰ ਨਾਲ ਗਾਇਆ ਜਾਂਦਾ ਸੀ ਅੱਜ ਕੱਲ੍ਹ ਸਾਜ਼ਾਂ ਸਿਰ 'ਤੇ ਹੀ ਸਾਰ ਦਿੱਤਾ ਜਾਂਦਾ ਹੈ।