ਪੰਜਾਬ

punjab

By

Published : Jan 25, 2020, 3:57 AM IST

ETV Bharat / state

ਬੈਂਕ ਯੂਨੀਅਨ ਨੇ ਦੇਸ਼ ਵਿਆਪੀ ਹੜਤਾਲ ਕੀਤਾ ਐਲਾਨ

ਆਪਣੀ ਮੰਗਾਂ ਮਨਵਾਉਣ ਦੇ ਲਈ ਬੈਂਕ ਯੂਨੀਅਨ ਦੇ ਵੱਲੋਂ ਦੋ ਰੋਜ਼ਾ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ। ਚੰਡੀਗੜ੍ਹ 'ਚ ਉਨ੍ਹਾਂ ਡੈਮੋਨਸਟ੍ਰੇਸ਼ਨ ਧਰਨਾ ਦਿੱਤਾ ਤੇ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਤਾਂ ਦੋ ਦਿਨ ਲਈ 10 ਲੱਖ ਤੋਂ ਵੱਧ ਬੈਂਕ ਕਰਮਚਾਰੀ ਹੜਤਾਲ 'ਤੇ ਰਹਿਣਗੇ।

Bank unions
ਫ਼ੋਟੋ

ਚੰਡੀਗੜ੍ਹ: ਯੂਨਾਈਟੇਡ ਫਾਰਮ ਆਫ਼ ਬੈਂਕ ਯੂਨੀਅਨ ਨੇ 31 ਜਨਵਰੀ ਅਤੇ ਇਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਦੱਸ ਲੱਖ ਤੋਂ ਵੱਧ ਕਰਮਚਾਰੀ ਦੋ ਦਿਨ ਹੜਤਾਲ 'ਤੇ ਰਹਿਣਗੇ। ਇਹ ਜਾਣਕਾਰੀ ਯੂਨੀਅਨ ਦੇ ਕਨਵੀਨਰ ਸੰਜੇ ਕੁਮਾਰ ਸ਼ਰਮਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਦੇ ਵੱਲੋਂ ਉਨ੍ਹਾਂ ਦੀਆਂ ਕੁਝ ਮੰਗਾਂ 2017 ਤੋਂ ਲਟਕੀਆਂ ਹੋਈਆਂ ਨੇ ਜਿੰਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਕਰਕੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਡੈਮੋਨਸਟ੍ਰੇਸ਼ਨ ਧਰਨਾ ਵੀ ਦਿੱਤਾ।

ਵੀਡੀਓ
ਸੰਜੇ ਸ਼ਰਮਾ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਹਨ ਕਿ ਬੈਂਕ ਦਾ ਕਾਰਜਕਾਲ ਦੂਜੇ ਬੈਂਕਾਂ ਵਾਂਗ ਹਫ਼ਤੇ 'ਚ ਪੰਜ ਦਿਨ ਹੋਵੇ। ਉਨ੍ਹਾਂ ਦੇ ਭੱਤੇ ਸਮੇਂ ਸਿਰ ਆਉਣ। ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਮਜਬੂਰਨ ਉਨ੍ਹਾਂ ਨੂੰ ਹੜਤਾਲ ਦਾ ਸੱਦਾ ਦੇਣਾ ਪਿਆ ਹੈ।ਉਨ੍ਹਾਂ ਕਿਹਾ ਕਿ 27 ਤਰੀਕ ਨੂੰ ਇੱਕ ਵਾਰ ਫਿਰ ਤੋਂ ਡੈਮੋਨਸਟ੍ਰੇਸ਼ਨ ਧਰਨਾ ਦੇਣਗੇ। ਜੇ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 31 ਜਨਵਰੀ ਤੇ ਇੱਕ ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ ਜਿਸ ਵਿੱਚ ਦਸ ਲੱਖ ਤੋਂ ਵੱਧ ਕਰਮਚਾਰੀ ਹਿੱਸਾ ਪਾਉਣਗੇ।

ABOUT THE AUTHOR

...view details