ਚੰਡੀਗੜ੍ਹ:ਬਾਬਾ ਰਾਮਦੇਵ (Baba Ramdev) ਨੇ ਆਪਣੇ ਬਿਆਨਾਂ ਨਾਲ ਐਲੋਪੈਥੀ ਅਤੇ ਆਯੁਰਵੈਦਿਕ ਵਿਧੀ ਦੇ ਵਿਚ ਇਕ ਕੌਨਟਰੋਵਰਸੀ ਪੈਦਾ ਕਰ ਦਿੱਤੀ ਹੈ।ਜਿਸ ਨੂੰ ਲੈ ਕੇ ਇਕ ਸ਼ਿਕਾਇਤ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ (District Court) ਵਿੱਚ ਚੰਡੀਗੜ੍ਹ ਡਿਸਟ੍ਰਿਕ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਕੀਲ ਰਵਿੰਦਰ ਸਿੰਘ ਬੱਸੀ ਵੱਲੋਂ ਵਕੀਲ ਵਿਨੋਦ ਕੁਮਾਰ ਵਰਮਾ ਦੇ ਜ਼ਰੀਏ ਦਾਖਿਲ ਕੀਤੀ ਗਈ ਹੈ ਅਤੇ ਮਾਮਲੇ ਵਿਚ ਸੁਣਵਾਈ ਕੱਲ੍ਹ ਹੋਵੇਗੀ।
ਵਕੀਲ ਰਵਿੰਦਰ ਸਿੰਘ ਬੱਸੀ ਨੇ ਕਿਹਾ ਹੈ ਕਿ ਇਸ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਸਾਰਿਆਂ ਨੂੰ ਇਕੱਠੇ ਹੋ ਕੇ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਉਥੇ ਹੀ ਬਾਬਾ ਰਾਮਦੇਵ (Baba Ramdev) ਨੇ ਐਲੋਪੈਥੀ ਵਿਧੀ ਉੱਤੇ ਸਵਾਲ ਚੁੱਕ ਰਿਹਾ ਹੈ ਅਤੇ ਇਸ ਸਮੇਂ ਦੇਸ਼ ਭਰ ਦੇ ਵਿੱਚ ਮੈਡੀਕਲ ਐਮਰਜੈਂਸੀ ਲੱਗੀ ਹੋਈ ਹੈ ।ਉਨ੍ਹਾਂ ਨੇ ਕਿਹਾ ਕਿ ਆਪਣੀ ਟਰੱਸਟ ਪਤਾਂਜਲੀ ਦੇ ਪ੍ਰੋਡਕਟਸ ਉਹ ਇੰਨੇ ਮਹਿੰਗੇ ਵੇਚਦੇ ਰਹੇ ਹਨ।ਇਸ ਤਰ੍ਹਾਂ ਉਹ ਕੋਈ ਸਮਾਜ ਸੇਵਾ ਨਹੀਂ ਕਰ ਰਹੇ ਬਲਕਿ ਵਪਾਰ ਕਰ ਰਹੇ ਹਨ।