ਪੰਜਾਬ

punjab

ETV Bharat / state

ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਗੈਂਗਸਟਰਾਂ ਨਾਲ ਸਬੰਧ, ਗੈਂਗਸਟਰਾਂ ਨਾਲ ਮਿਲ ਕੇ ਮੰਗਦਾ ਸੀ ਫਿਰੌਤੀ !

ਫਰਾਰ ਚੱਲ ਰਹੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਗ੍ਰਿਫ਼ਤਾਰ ਕੀਤੇ ਗਏ ਸਾਥੀ ਦਲਜੀਤ ਕਲਸੀ ਦੇ ਬਾਰੇ ਵੱਡੇ ਖ਼ੁਲਾਸੇ ਹੋਏ ਨੇ। ਕਿਹਾ ਜਾ ਰਿਹਾ ਹੈ ਕਿ ਦਲਜੀਤ ਕਲਸੀ ਦੇ ਗੈਂਗਸਟਰਾਂ ਨਾਲ ਸਬੰਧ ਨੇ ਜਿਨ੍ਹਾਂ ਦੇ ਦਮ ਉੱਤੇ ਉਹ ਲੋਕਾਂ ਨੂੰ ਡਰਾ ਕੇ ਰੰਗਦਾਰੀ ਵੀ ਮੰਗਦਾ ਸੀ।

By

Published : Mar 29, 2023, 5:19 PM IST

Amritpal's associate Daljit Kalsi's relationship with gangsters
ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਦੇ ਗੈਂਗਸਟਰਾਂ ਨਾਲ ਸਬੰਧ, ਗੈਂਗਸਟਰਾਂ ਨਾਲ ਮਿਲ ਕੇ ਮੰਗਦਾ ਸੀ ਫਿਰੌਤੀ !

ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਦੇ ਕਈ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਇਹ ਮੁਲਜ਼ਮ ਨਿੱਤ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕਰ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਪਾਲ ਦੇ ਗ੍ਰਿਫਤਾਰ ਸਾਥੀਆਂ ਵਿੱਚ ਸ਼ੁਮਾਰ ਉਸ ਦੇ ਫਾਈਨਾਂਸਰ ਦਲਜੀਤ ਕਲਸੀ ਤੋਂ ਪੁੱਛਗਿੱਛ 'ਚ ਖੁਲਾਸਾ ਹੋਇਆ ਹੈ ਕਿ ਉਸ ਦੇ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਨਾਲ ਸਬੰਧ ਸਨ। ਕਲਸੀ ਦੇ ਸਬੰਧ ਬੰਬੀਹਾ ਗੈਂਗ ਦੇ ਨੇੜਲੇ ਗੈਂਗਸਟਰਾਂ ਨਾਲ ਵੀ ਪਾਏ ਗਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਲਸੀ ਦੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਨੀਰਜ ਬਵਾਨਾ ਨਾਲ ਵੀ ਨਜ਼ਦੀਕੀ ਸਬੰਧ ਸਨ।

ਗੈਂਗਸਟਰਾਂ ਨਾਲ ਮਿਲ ਕੇ ਫਿਰੌਤੀਆਂ ਦੀ ਮੰਗ: ਦੱਸ ਦਈਏ ਦਲਜੀਤ ਕਲਸੀ ਨੂੰ ਪੰਜਾਬ ਪੁਲਿਸ ਨੇ ਥੋੜ੍ਹਾ ਸਮਾਂ ਪਹਿਲਾਂ ਗੁਰੂਗ੍ਰਾਮ ਤੋਂ ਫੜਿਆ ਸੀ। ਇਹ ਵੀ ਜਾਣਕਾਰੀ ਮਿਲੀ ਸੀ ਕਿ ਦਲਜੀਤ ਕਲਸੀ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ। ਇਸ ਤੋਂ ਇਲਾਵਾ ਕਲਸੀ ਨੇ ਕਈ ਵਿਦੇਸ਼ੀ ਦੌਰੇ ਵੀ ਕੀਤੇ ਹਨ ਅਤੇ ਜਾਂਚ ਏਜੰਸੀਆਂ ਕੋਲ ਇਸ ਦੇ ਕਈ ਟਿਕਾਣਿਆਂ ਬਾਰੇ ਜਾਣਕਾਰੀ ਹੈ। ਕਲਸੀ ਅੰਮ੍ਰਿਤਪਾਲ ਦਾ ਸਭ ਤੋਂ ਨਜ਼ਦੀਕੀ ਦੱਸਿਆ ਜਾਂਦਾ ਹੈ ਅਤੇ ਕਲਸੀ ਪਹਿਲਾਂ ਪੰਜਾਬ ਵਿੱਚ ਮਾਡਲਿੰਗ ਜਾਂ ਫਿਲਮਾਂ 'ਚ ਕੰਮ ਕਰਦਾ ਸੀ । ਉਸ ਨੇ ਦਿੱਲੀ ਵਿੱਚ ਆਪਣਾ ਇੱਕ ਦਫ਼ਤਰ ਵੀ ਖੋਲ੍ਹਿਆ ਹੋਇਆ ਸੀ। ਪੁਲਿਸ ਹੁਣ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਉਸ ਨੇ ਕਿਹੜੀਆਂ ਫਿਲਮਾਂ ਅਤੇ ਮਾਡਲਿੰਗ ਪ੍ਰੋਗਰਾਮਾਂ ਨੂੰ ਪ੍ਰਮੋਟ ਕੀਤਾ ਸੀ ਅਤੇ ਇਹ ਸ਼ੋਅ ਕਿੱਥੇ ਕਰਵਾਏ ਗਏ ਸਨ ? ਹਾਲਾਂਕਿ ਕੁਝ ਸਮੇਂ ਬਾਅਦ ਉਸ ਨੇ ਇਹ ਕੰਮ ਬੰਦ ਕਰ ਦਿੱਤਾ ਅਤੇ ਗੈਂਗਸਟਰ ਨੀਰਜ ਬਵਾਨਾ ਨਾਲ ਮਿਲ ਕੇ ਫਿਰੌਤੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਸਨ । ਇਸ ਦੌਰਾਨ ਉਸ ਦੀ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਨਾਲ ਦੋਸਤੀ ਹੋ ਗਈ।

ਦਲਜੀਤ ਕਲਸੀ ਦੀ ਪਤਨੀ ਨੇ ਹਾਈਕੋਰਟ ਵਿੱਚ ਪਾਈ ਹੈ ਪਟੀਸ਼ਨ: ਦੱਸ ਦਈਏ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਨੇ ਪੰਜਾਬ ਹਰਿਆਣਾ-ਹਾਈਕੋਰਟ ਵਿੱਚ ਸਰਕਾਰ ਖ਼ਿਲਾਫ਼ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਦੇ ਪਤੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਕਰਕੇ ਰੱਖਿਆ ਗਿਆ। ਇਸ ਤੋਂ ਮਗਰੋਂ ਪਟੀਸ਼ਨ ਉੱਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਅਦਾਲਤ ਨੇ ਕੇਂਦਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ। ਦੱਸ ਦਈਏ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ਵਿੱਚ 11 ਅਪ੍ਰੈਲ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ:Debt on Punjab AAP Govt: ਪੰਜਾਬ ਸਿਰ ਚੜ੍ਹਦੇ ਕਰਜ਼ੇ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ, ਪੁੱਛਿਆ- ਕਿੱਥੇ ਗਿਆ ਰੇਤ ਅਤੇ ਸ਼ਰਾਬ ਮਾਲੀਆ

ABOUT THE AUTHOR

...view details