ਪੰਜਾਬ

punjab

ETV Bharat / state

SC Decision on Same-Sex Marriage : ਸੁਪਰੀਮ ਕੋਰਟ ਦੇ ਸਮਲਿੰਗੀ ਵਿਆਹਾਂ ਦੇ ਫੈਸਲੇ ਮਗਰੋਂ ਵਕੀਲ ਨੇ ਸਾਥੀ ਨੂੰ ਪਾਈ ਮੁੰਦਰੀ, ਦੇਖੋ ਵਾਇਰਲ ਹੋ ਰਹੀ ਤਸਵੀਰ

ਸਮਲਿੰਗੀ ਵਿਆਹ 'ਤੇ ਸੁਪਰੀਮ ਕੋਰਟ ਵੱਲੋਂ ਕੀਤੇ (SC Decision on Same-Sex Marriage) ਗਏ ਇਤਿਹਾਸਕ ਫੈਸਲਾ ਤੋਂ ਬਾਅਦ ਇਕ ਸਮਲਿੰਗੀ ਜੋੜੇ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਕ ਦੂਜੇ ਨੂੰ ਮੁੰਦਰੀਆਂ ਪਾਈਆਂ ਹਨ।

After the Supreme Court verdict on gay marriage, the lawyer proposed to the partner
SC Decision on Same-Sex Marriage : ਸੁਪਰੀਮ ਕੋਰਟ ਦੇ ਸਮਲਿੰਗੀ ਵਿਆਹਾਂ ਦੇ ਫੈਸਲੇ ਮਗਰੋਂ ਵਕੀਲ ਨੇ ਸਾਥੀ ਨੂੰ ਪਾਈ ਮੁੰਦਰੀ, ਦੇਖੋ ਵਾਇਰਲ ਹੋ ਰਹੀ ਤਸਵੀਰ

By ETV Bharat Punjabi Team

Published : Oct 19, 2023, 4:29 PM IST

ਚੰਡੀਗੜ੍ਹ ਡੈਸਕ : 18 ਅਕਤੂਬਰ ਨੂੰ ਸੁਪਰੀਮ ਕੋਰਟ ਵੱਲੋਂ ਸਮਲਿੰਗੀ ਵਿਆਹ ਦੇ ਮਾਮਲਿਆ 'ਤੇ ਇਤਿਹਾਸਕ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਕੋਰਟ ਦੇ ਸਾਹਮਣੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਇਸ ਵਿੱਚ ਇਕ ਵਕੀਲ ਆਪਣੇ ਸਾਥੀ ਦੇ ਮੁੰਦਰੀ ਪਾ ਰਿਹਾ ਹੈ। ਸਮਲਿੰਗੀ ਜੋੜੇ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਕ ਦੂਜੇ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਉਨ੍ਹਾਂ ਇੱਕ ਟਵੀਟ ਵੀ ਕੀਤਾ ਅਤੇ ਇਸ ਵਿੱਚ ਆਪਣੀਆਂ ਭਾਵਨਾਵਾਂ ਲਿਖੀਆਂ ਹਨ।

ਜੋੜੇ ਦੀ ਤਸਵੀਰ ਹੋ ਰਹੀ ਵਾਇਰਲ :ਵਕੀਲ ਨੇ ਜੋ ਟਵੀਟ ਕੀਤਾ ਹੈ ਉਸ ਵਿੱਚ ਲਿਖਿਆ ਹੈ ਕਿ ਇਹ ਹਫ਼ਤਾ ਕਾਨੂੰਨੀ ਨੁਕਸਾਨ ਬਾਰੇ ਨਹੀਂ ਸੀ, ਬਲਕਿ ਸਾਡੇ ਰੁਝੇਵਿਆਂ ਬਾਰੇ ਸੀ। ਅਸੀਂ ਇੱਕ ਦਿਨ ਦੁਬਾਰਾ ਲੜਨ ਲਈ ਵਾਪਸ ਆਵਾਂਗੇ। ਤਸਵੀਰ ਵਿੱਚ ਪਿੱਛੇ ਸੁਪਰੀਮ ਕੋਰਟ ਦੇਖੀ ਜਾ ਸਕਦੀ ਹੈ। ਸਕਸੈਨਾ ਨੂੰ ਇੱਕ ਗੋਡੇ 'ਤੇ ਝੁਕ ਕੇ ਆਪਣੇ ਜੀਵਨ ਸਾਥੀ ਨੂੰ ਅੰਗੂਠੀ ਪਾ ਕੇ ਪ੍ਰਪੋਜ਼ ਕਰਦੇ ਦੇਖਿਆ ਜਾ ਸਕਦਾ ਹੈ। ਹੁਣ ਤੱਕ ਇਸ ਤਸਵੀਰ ਨੂੰ 3 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।

ਇਹ ਆ ਰਹੇ ਪੋਸਟ ਉੱਤੇ ਕਮੈਂਟ :ਇਸ ਪੋਸਟ 'ਤੇ ਕਈ ਲੋਕਾਂ ਨੇ ਆਪਣੀਆਂ ਟਿੱਪਣੀਆਂ ਦਿੱਤੀਆਂ ਹਨ। ਇੱਕ ਵਿਅਕਤੀ ਨੇ ਪੋਸਟ ਵਿੱਚ ਲਿਖਿਆ, “ਪਿਆਰ ਇੱਕ ਮੌਲਿਕ ਅਧਿਕਾਰ ਹੈ। ਸ਼ੁਭ ਕਾਮਨਾਵਾਂ। ਇਕ ਹੋਰ ਨੇ ਕਿਹਾ ਹੈ ਕਿ "ਆਹ, ਇਹ ਬਹੁਤ ਪਿਆਰਾ ਹੈ। ਇੱਕ ਤੀਜੇ ਵਿਅਕਤੀ ਨੇ ਟਿੱਪਣੀ ਲਿਖੀ ਹੈ ਕਿ ਓਹ ਮੁਬਾਰਕਾਂ। ਹਮੇਸ਼ਾ ਤੁਹਾਡੇ ਲੋਕਾਂ ਦਾ ਸਮਰਥਨ ਕਰਦਾ ਹਾਂ! ” ਚੌਥੇ ਯੂਜ਼ਰ ਨੇ ਲਿਖਿਆ ਹੈ ਕਿ ਤੁਹਾਨੂੰ ਦੋਵਾਂ ਨੂੰ ਵਧਾਈਆਂ। ਉਮੀਦ ਹੈ ਕਿ ਇੱਕ ਦਿਨ ਤੁਹਾਨੂੰ ਉਹ ਅਧਿਕਾਰ ਮਿਲ ਜਾਣਗੇ ਜਿਨ੍ਹਾਂ ਦਾ ਤੁਸੀਂ ਸੁਪਨਾ ਦੇਖਿਆ ਹੈ।

ਦਰਅਸਲ, ਸਮਲਿੰਗੀ ਵਿਆਹਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ 17 ਅਕਤੂਬਰ ਨੂੰ ਆਪਣਾ ਫੈਸਲਾ ਸੁਣਾਇਆ ਸੀ। ਅਦਾਲਤ ਦਾ ਕਹਿਣਾ ਸੀ ਕਿ ਉਹ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਨਹੀਂ ਦੇ ਸਕਦੇ ਕਿਉਂਕਿ ਇਹ ਇਸ ਦੇ ਦਾਇਰੇ 'ਚ ਨਹੀਂ ਆਉਂਦਾ।

ABOUT THE AUTHOR

...view details