ਚੰਡੀਗੜ੍ਹ: ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ ਤੋਂ ਬੀਤੇ ਦਿਨ ਐਨਆਈਏ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਇਸ ਪੁੱਛਗਿੱਛ ਤੋਂ ਬਾਅਦ ਅਫ਼ਸਾਨਾ ਖ਼ਾਨ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਹੈ। ਜਿਸਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸਾਂਝੀਆਂ ਕੀਤੀਆਂ ਹਨ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਕੀਤੀ ਗਈ ਮੁਲਾਕਾਤ ਦੀਆਂ ਤਸਵੀਰਾਂ ਅਫ਼ਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਨੇ ਸਾਂਝੀਆਂ ਕੀਤੀਆਂ ਹਨ।
ਕਾਬਿਲੇਗੌਰ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਿੱਧੂ ਦੀ ਮੂੰਹ ਬੋਲੀ ਭੈਣ ਅਤੇ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ ਸੰਮਨ ਜਾਰੀ ਕਰ ਪੰਜ ਘੰਟੇ ਤੱਕ ਪੁੱਛਗਿੱਛ (nia questioned Punjabi singer Afsana Khan) ਕੀਤੀ ਸੀ।
ਦੱਸ ਦਈਏ ਕਿ ਅਫਸਾਨਾ ਖਾਨ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀ ਸੀ ਅਤੇ ਦੋਵੇਂ ਬਹੁਤ ਨੇੜੇ ਸਨ ਤੇ ਦੋਵੇਂ ਕਈ ਹਿੱਟ ਪੰਜਾਬੀ ਗੀਤਾਂ ਵਿੱਚ ਇਕੱਠੇ ਨਜ਼ਰ ਆ ਚੁੱਕੇ ਹਨ ਅਤੇ ਕਈ ਸ਼ੋਅਜ਼ ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ। NIA ਟੀਮ ਨੂੰ ਸ਼ੱਕ ਹੈ ਕਿ ਸਿੱਧੂ ਦੇ ਕਤਲ 'ਚ ਅਫਸਾਨਾ ਖਾਨ ਦੀ ਭੂਮਿਕਾ ਹੋ ਸਕਦੀ ਹੈ। ਅਫਸਾਨਾ ਖਾਨ ਹਾਲੀਆ ਛਾਪੇਮਾਰੀ ਦੌਰਾਨ NIA ਦੇ ਰਡਾਰ ਉੱਤੇ ਆਈ ਸੀ। ਗਾਇਕਾ ਅਫਸਾਨਾ ਖਾਨ ਨੇ ਤਿਤਲੀਆਂ ਵਰਗੇ ਹਿੱਟ ਗੀਤ ਗਾਏ ਹਨ। ਇਸ ਤੋਂ ਇਲਾਵਾ ਬਿੱਗ ਬੌਸ 15 ਵਿੱਚ ਵੀ ਭਾਗੀਦਾਰ ਸੀ।
ਜਾਣਕਾਰੀ ਅਨੁਸਾਰ ਲਾਰੈਂਸ ਗੈਂਗ ਅਤੇ ਕਤਲ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਅਫਸਾਨਾ ਖਾਨ ਬੰਬੀਹਾ ਗੈਂਗ ਦੇ ਕਰੀਬੀ ਹੈ। NIA ਹੁਣ ਜਾਂਚ ਕਰੇਗੀ ਕਿ ਸਿੱਧੂ ਲਾਰੈਂਸ ਗਰੁੱਪ ਦੇ ਰਾਡਾਰ ਉੱਤੇ ਕਿਉਂ ਸੀ, ਉਸ ਦਾ ਨਾਮ ਵਾਰ ਵਾਰ ਬੰਬੀਆ ਨਾਲ ਕਿਉਂ ਜੋੜਿਆ ਜਾ ਰਿਹਾ ਸੀ। ਐਨਆਈਏ ਨੇ ਬਿਸ਼ਨੋਈ, ਬੰਬੀਹਾ ਅਤੇ ਰਿੰਦਾ ਗੈਂਗ ਦੇ ਮੈਂਬਰਾਂ ਸਮੇਤ ਕਈ ਲੋੜੀਂਦੇ ਗੈਂਗਸਟਰਾਂ ਵਿਰੁੱਧ ਛੇ ਤੋਂ ਵੱਧ ਕੇਸ ਦਰਜ ਕੀਤੇ ਹਨ।
ਇਹ ਵੀ ਪੜੋ:ਐਲਨ ਮਸਕ ਨੇ ਟਵਿੱਟਰ ਖਰੀਦਣ ਤੋਂ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਕੀਤਾ ਬਰਖਾਸਤ