ਚੰਡੀਗੜ੍ਹ: ਬਾਰਡਰ ਰੋਡ ਆਰਗੇਨਾਇਜ਼ੇਸ਼ਨ (BRO) ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਨੇੜੇ ਕੱਸੋਵਾਲ ਇਨਕਲੇਵ ਦੇ 8 ਪਿੰਡ ਦੇਸ਼ ਨਾਲ ਜੋੜ ਦਿੱਤੇ ਹਨ। ਇਸ ਲਈ ਬੀਆਰਓ ਨੂੰ ਰਾਵੀ ਦਰਿਆ ਉੱਤੇ ਪੱਕਾ ਪੁੱਲ ਬਣਾਉਣਾ ਪਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਬੀਆਰਓ ਨੂੰ ਵਧਾਈ ਦਿੱਤੀ ਹੈ।
ਕੈਪਟਨ ਨੇ ਟਵੀਟ ਕਰਦਿਆਂ ਲਿਖਿਆ, "ਕਾਸੋਵਾਲ ਇਨਕਲੇਵ ਨੂੰ ਰਾਵੀ ਦੇ 484 ਮੀਟਰ ਲੰਬੇ ਬ੍ਰਿਜ ਰਾਹੀਂ ਬਾਕੀ ਪੰਜਾਬ ਨਾਲ ਜੋੜਨ ਲਈ ਬੀਆਰਓ ਨੂੰ ਵਧਾਈ। ਇਸ ਹਿੱਸੇ ਦਾ 1947 ਤੋਂ ਪੰਜਾਬ ਦੇ ਬਾਕੀ ਹਿੱਸਿਆਂ ਨਾਲ ਮੌਸਮੀ ਸੰਪਰਕ ਸੀ। ਕਟਾਈ ਵਾਲੀ ਕਣਕ ਨਾਲ ਭਰੀਆਂ ਟਰੈਕਟਰ ਟਰਾਲੀਆਂ ਵਾਲੇ ਕਿਸਾਨ ਇਸ ਪੁਲ ਦੀ ਵਰਤੋਂ ਕਰਨ ਵਾਲੇ ਪਹਿਲੇ ਵਿਅਕਤੀ ਸਨ।"