ਪੰਜਾਬ

punjab

ETV Bharat / state

ਘਰ ਮੁਖੀ ਨੇ ਆਪਣੇ ਪਰਿਵਾਰ ਦੇ 3 ਜੀਆਂ ਦਾ ਕੀਤਾ ਕਤਲ

ਮਨੀਮਾਜਰਾ ਵਿੱਚ ਘਰ ਦੇ ਮੁਖੀ ਨੇ ਹਮਲਾ ਕਰਕੇ ਆਪਣੇ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ, ਜਿਸ ਦਾ ਇਲਾਜ ਪੀਜੀਆਈ ਹਸਪਤਾਲ ਵਿੱਚ ਚਲ ਰਿਹਾ।

3 ਜੀਆਂ ਦਾ ਕਤਲ
3 ਜੀਆਂ ਦਾ ਕਤਲ

By

Published : Jan 23, 2020, 12:54 PM IST

Updated : Jan 23, 2020, 3:19 PM IST

ਚੰਡੀਗੜ੍ਹ: ਮਨੀਮਾਜਰਾ ਵਿੱਚ ਘਰ ਦੇ ਮੁਖੀ ਨੇ ਹਮਲਾ ਕਰਕੇ ਆਪਣੇ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਆਪ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਬਚ ਗਿਆ, ਜਿਸ ਦਾ ਇਲਾਜ ਪੀਜੀਆਈ ਹਸਪਤਾਲ ਵਿੱਚ ਚਲ ਰਿਹਾ।

ਵੇਖੋ ਵੀਡੀਓ

ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਬੀਤੀ ਰਾਤ ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਘਰ ਦੇ ਮੁਖੀ ਸੰਜੇ ਅਰੋੜਾ ਨੇ ਆਪਣੀ ਪਤਨੀ ਸਰਿਤਾ ਅਤੇ ਕੁੜੀ ਸਾਂਚੀ ਤੇ ਮੁੰਡਾ ਅਰਜੁਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਉਹ ਆਤਮ ਹੱਤਿਆ ਕਰਨ ਲਈ ਚੰਡੀਗੜ੍ਹ ਦੇ ਵਿੱਚ ਰੇਲਵੇ ਟਰੈਕ 'ਤੇ ਗਿਆ ਪਰ ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸਨੂੰ ਚੰਡੀਗੜ੍ਹ ਪੀਜੀਆਈ ਦਾਖ਼ਲ ਕਰਵਾਇਆ ਗਿਆ, ਜਿੱਥੋਂ ਸੰਜੇ ਅਰੋੜਾ ਦੇ ਰਿਸ਼ਤੇਦਾਰ ਕਰਮਵੀਰ ਨੂੰ ਫੋਨ ਕੀਤਾ ਗਿਆ।

ਵੇਖੋ ਵੀਡੀਓ

ਕਰਮਵੀਰ ਨੇ ਸੰਜੇ ਅਰੋੜਾ ਦੇ ਘਰ ਫੋਨ ਕੀਤੇ ਪਰ ਕੋਈ ਰਿਪਲਾਈ ਨਾ ਮਿਲਣ ਕਰਕੇ ਜਦੋਂ ਉਹ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਮੇਨਗੇਟ ਨੂੰ ਤਾਲਾ ਲੱਗਿਆ ਸੀ ਅਤੇ ਅੰਦਰ ਦਰਵਾਜ਼ੇ ਖੁੱਲ੍ਹੇ ਪਏ ਸਨ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਜਦੋਂ ਆ ਕੇ ਤਾਲਾ ਤੋੜਿਆ ਤੇ ਅੰਦਰ ਸੰਜੈ ਅਰੋੜਾ ਦੇ ਪਤਨੀ, ਮੁੰਡਾ ਅਤੇ ਕੁੜੀ ਦੀ ਲਾਸ਼ਾਂ ਪਈਆਂ ਸਨ।

ਚੰਡੀਗੜ੍ਹ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਸਾਰੇ ਸੀਸੀਟੀਵੀ ਕੈਮਰੇ ਦੀ ਫੂਟੇਜ ਉਨ੍ਹਾਂ ਨੇ ਆਪਣੇ ਕੰਟਰੋਲ ਦੇ ਵਿੱਚ ਲੈ ਲਈ ਤੇ ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੁਲਿਸ ਨੂੰ ਜਾਂਚ ਦੌਰਾਨ ਘਰ ਦੇ ਅੰਦਰ ਇੱਕ ਪੱਤਰ ਮਿਲਿਆ ਜੋ ਸੰਜੇ ਅਰੋੜਾ ਨੇ ਵੱਲੋਂ ਲਿਖਿਆ ਗਿਆ ਹੈ, ਜਿਸ ਵਿੱਚ ਲਿਖਿਆ ਕਿ ਉਸ ਨੇ ਹੀ ਤਿੰਨਾਂ ਨੂੰ ਮਾਰਿਆ ਹੈ ਅਤੇ ਉਹ ਵੀ ਖੁਦਕੁਸ਼ੀ ਜਾ ਰਿਹਾ ਹੈ।

ਇਹ ਵੀ ਪੜੋ: ਮਣੀਪੁਰ: ਇੰਫਾਲ ਵਿੱਚ ਨਾਗਪਾਲ ਰੋਡ ਉੱਤੇ IED ਧਮਾਕਾ

ਮੰਨਿਆ ਜਾ ਰਿਹਾ ਹੈ ਕਿ ਸੰਜੇ ਅਰੋੜਾ ਕਾਫੀ ਲੰਬੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਸੀ ਹੋ ਸਕਦਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਉਸਨੇ ਅਜਿਹਾ ਕਿਉ ਕੀਤਾ।


Last Updated : Jan 23, 2020, 3:19 PM IST

ABOUT THE AUTHOR

...view details