ਚੰਡੀਗੜ੍ਹ: ਆਲ ਇੰਡੀਆ ਪਾਸਪੋਰਟ ਸਟਾਫ਼ ਐਸੋਸੀਏਸ਼ਨ ਦੀ 17ਵੀਂ ਕੌਮੀ ਕਾਨਫਰੰਸ ਹੋਈ। ਇਹ ਕਾਨਫ਼ਰੰਸ ਹਰ 2 ਸਾਲ ਬਾਅਦ ਹੁੰਦੀ ਹੈ। ਇਹ ਕਾਨਫ਼ਰੰਸ 16 ਅਤੇ 17 ਨਵੰਬਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ, ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ। ਇਸ ਵਾਰ ਇਹ ਕਾਨਫ਼ਰੰਸ 10 ਸਾਲਾਂ ਬਾਅਦ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਹੈ, ਜਿੱਥੇ ਚੰਡੀਗੜ੍ਹ ਹਰਿਆਣਾ ਅਤੇ ਪੰਜਾਬ ਤਿੰਨ ਰਾਜਾਂ ਦੇ ਪਾਸਪੋਰਟ ਬਣਾਏ ਜਾਂਦੇ ਹਨ।
ਇਸ ਬਾਰੇ ਗੱਲ ਕਰਦੇ ਹੋਏ ਆਲ ਇੰਡੀਆ ਪਾਸਪੋਰਟ ਸਟਾਫ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸੰਜੇ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਨਵੀਂ ਇਕਾਈ ਉਲੀਕੀ ਜਾਵੇਗੀ ਅਤੇ ਆਪਣੀਆਂ ਮੰਗਾਂ 'ਤੇ ਚਰਚਾ ਕਰਨਗੇ। ਇਹ ਮੰਗਾਂ ਹਨ:
- ਕੈਡਰ ਰਿਵਿਊ ਜਲਦ ਕੀਤਾ ਜਾਵੇ
- ਰਿਕਵੈਸਟ ਟਰਾਂਸਫਰ ਜਲਦ ਕੀਤਾ ਜਾਵੇ
- ਜੀਪੀਏ ਨਾਲ ਅਪਗ੍ਰੇਡ ਕੀਤਾ ਜਾਵੇ
- ਸਹਾਇਕ ਪ੍ਰਧਾਨ 75 ਫੀਸਦੀ ਦੀ ਸਿੱਧੀ ਭਰਤੀ ਦਾ ਪ੍ਰਸਤਾਵ ਵਾਪਸ ਦਿੱਤਾ ਜਾਵੇ
- ਜੀਐਸਟੀ ਅਤੇ ਸਟੈਨੋ ਨੂੰ ਮੇਨ ਕੇਡਰ ਵਿੱਚ ਮਰਜ਼ ਕੀਤਾ ਜਾਵੇ
- ਸਾਰੇ ਗ੍ਰੇਡ ਵਿੱਚ ਜਲਦ ਪ੍ਰਮੋਸ਼ਨ ਕੀਤੇ ਜਾਣ
- ਪੀਓਪੀਐਸਕੇ ਵਿੱਚ ਕਰਮਚਾਰੀਆਂ ਲਈ ਵਿਵਸਥਾ ਕੀਤੀ ਜਾਵੇ
- ਅਤੇ ਐਮਓਯੂ ਦੇ ਹਿਸਾਬ ਨਾਲ ਕੰਮ ਕੀਤੇ ਜਾਣ