ਪੰਜਾਬ

punjab

ETV Bharat / state

CBI ਵੱਲੋਂ ਸੋਂਪੀ ਗਈ ਕਲੋਜਰ ਰਿਪੋਰਟ ਨੂੰ ਲੈ ਕੇ ਦੁਖੀ ਬਾਦਲ ਪਰਿਵਾਰ: ਰੰਧਾਵਾ

ਪੰਜਾਬ ਵਿੱਚ ਬੇਅਦਬੀ ਮਾਮਲਿਆ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਸੋਂਪੀ ਗਈ ਕਲੋਜਰ ਰਿਪੋਰਟ ਨੂੰ ਲੈ ਕੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਹੈ।

ਫ਼ੋਟੋ

By

Published : Jul 18, 2019, 2:14 PM IST

ਚੰਡੀਗੜ੍ਹ: ਪੰਜਾਬ ਵਿੱਚ ਬੇਅਦਬੀ ਮਾਮਲਿਆ ਦੀ ਜਾਂਚ ਕਰ ਰਹੀ ਸੀਬੀਆਈ ਵੱਲੋਂ ਕਲੋਜਰ ਰਿਪੋਰਟ ਦੇਣ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸਿਆਸੀ ਬਿਆਨ ਬਾਜ਼ੀ ਜਾਰੀ ਹੈ। ਜਿਸ ਵਿੱਚ ਦੋਵੇ ਪਾਰਟੀਆਂ ਇੱਕ ਦੂਜੇ 'ਤੇ ਦੇਰੀ ਦੀ ਜ਼ਿੰਮੇਵਾਰੀ ਸੁੱਟ ਰਹੀਆਂ ਹਨ।

ਵੀਡੀਓ
ਸੀਬੀਆਈ ਵੱਲੋਂ ਕਲੋਜਰ ਰਿਪੋਰਟ ਜਾਰੀ ਕਰਨ 'ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਸੁਖਬੀਰ ਬਾਦਲ ਵੱਲੋਂ ਅਮਿਤ ਸ਼ਾਹ ਨਾਲ ਮਿਲ ਕੇ ਕਲੋਜਰ ਰਿਪੋਰਟ ਦੇ ਖ਼ਿਲਾਫ਼ ਮੰਗ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਸਆਈਟੀ ਬਣਾ ਕੇ ਇਸ ਮਾਮਲੇ 'ਤੇ ਜਾਂਚ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਸੀਬੀਆਈ ਵੱਲੋਂ ਸੋਂਪੀ ਗਈ ਕਲੋਜਰ ਰਿਪੋਰਟ ਨੂੰ ਲੈ ਕੇ ਦੁਖੀ ਹੈ। ਦੂਜੇ ਪਾਸੇ ਨਵਜੋਤ ਸਿੱਧੂ ਬਾਰੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕਿ ਪਾਰਟੀ ਵਲੋਂ ਸਿੱਧੂ ਨੂੰ ਹਦਾਇਤ ਦਿਤੀ ਗਈ ਸੀ ਕਿ ਉਹ ਆਪਣਾ ਵਿਭਾਗ ਸਾਂਭ ਲੈਣ ਪਰ ਹੁਣ ਉਹ ਅਸਤੀਫ਼ਾ ਦੇ ਚੁੱਕੇ ਹਨ ਅਤੇ ਇਸ 'ਤੇ ਫੈਸਲਾ ਕੈਪਟਨ ਅਮਰਿੰਦਰ ਸਿੰਘ ਵਲੋਂ ਲੀਤਾ ਜਾਵੇਗਾ।

ABOUT THE AUTHOR

...view details