ਪੰਜਾਬ

punjab

By

Published : Jun 28, 2019, 3:53 AM IST

Updated : Jun 28, 2019, 6:15 PM IST

ETV Bharat / state

ਪੰਜਾਬ ਦੀਆਂ ਜੇਲ੍ਹਾਂ 'ਚ ਵੱਧ ਰਹੇ ਅਪਰਾਧ ਲਈ ਜ਼ਿੰਮੇਵਾਰ ਕੌਣ?

ਪੰਜਾਬ 'ਚ ਇਸ ਵੇਲ੍ਹੇ ਜੇਲਾਂ ਦੀ ਕੀ ਹਾਲਤ ਹੈ?... ਉਹ ਲੁਧਿਆਣਾ ਕੇਂਦਰੀ ਜੇਲ 'ਚ ਹੋਈ ਖੂਨੀ ਝੜਪ ਤੋਂ ਬਾਅਦ ਸਪਸ਼ਟ ਹੋ ਚੁੱਕੀ ਹੈ। ਇਸ ਮਾਮਲੇ ਤੇ ਕੋਈ ਸਪਸ਼ਟ ਜਵਾਬਦੇਹੀ ਦੀ ਜਗ੍ਹਾਂ ਜੇਲ੍ਹ ਮੰਤਰੀ ਸਾਬਕਾ ਸਰਕਾਰਾਂ ਤੇ ਇਲਜ਼ਾਮ ਲਗਾਉਂਦੇ ਨਜ਼ਰ ਆਏ ਤੇ ਕੈਪਟਨ ਅਮਰਿੰਦਰ ਸਿੰਘ ਵੀ ਕੋਈ ਕਾਰਵਾਈ ਦੀ ਥਾਂ ਜੇਲ੍ਹ ਮੰਤਰੀ ਦਾ ਬਚਾਅ ਕਰਦੇ ਵਿਖਾਈ ਦਿੱਤੇ।

ਫ਼ੋਟੋ

ਚੰਡੀਗੜ੍ਹ: ਵੀਡੀਓ 'ਚ ਇਹ ਜ਼ਬਰਦਸਤ ਹੰਗਾਮੇ ਦੀਆਂ ਤਸਵੀਰਾਂ ਲੁਧਿਆਣਾ ਜੇਲ੍ਹ ਦੀਆਂ ਨੇ....ਜਿੱਥੇ ਸ਼ਰੇਆਮ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਖੂਨੀ ਝੜਪ ਹੋਈ, ਵੀਡੀਓ ਚ ਸਾਫ਼ ਵਿਖਾਈ ਦੇ ਰਿਹੈ ਕਿ ਕੈਦੀ ਕਿੰਝ ਸ਼ਰੇਆਮ ਬਿਨਾ ਕਿਸੇ ਰੋਕ-ਟੋਕ ਦੇ ਘੁੰਮ ਰਹੇ ਨੇ ਤੇ ਇਨ੍ਹਾਂ ਦੇ ਹੱਥਾਂ 'ਚ ਡੰਡੇ-ਗੰਡਾਸੇ ਸਾਫ਼ ਵੇਖੇ ਜਾ ਸਕਦੇ ਨੇ... ਹਾਲਾਤ ਕਾਬੂ ਨਾ ਹੁੰਦੇ ਵੇਖ ਪੁਲਿਸ ਨੇ ਫਾਇਰਿੰਗ ਵੀ ਕੀਤੀ...ਇਸ ਘਟਨਾ 'ਚ ਇੱਕ ਕੈਦੀ ਦੀ ਮੌਤ ਹੋ ਗਈ ਤੇ ਡੀਐਸਪੀ ਸਣੇ 4-5 ਪੁਲਿਸ ਮੁਲਾਜ਼ਮ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਅੰਦਰ ਹੋ ਰਹੇ ਇਹ ਅਪਰਾਧ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਨੇ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਵੱਡੇ ਸਵਾਲਾਂ ਨਾਲ ਘਿਰਦੇ ਨਜ਼ਰ ਆ ਰਹੇ ਹਨ।

ਵੀਡੀਓ।

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਜੇਲ੍ਹਾਂ ਦੀ ਹਾਲਤ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਪੱਲਾ ਝਾੜ ਲਿਆ ਹੈ, ਪਰ ਇਹ ਕੋਈ ਪਹਿਲੀ ਘਟਨਾ ਨਹੀਂ, ਬੀਤੇ ਸ਼ਨੀਵਾਰ 22 ਜੂਨ ਨੂੰ ਬਰਗਾੜੀ ਬੇਅਦਬੀ ਦੇ ਮੁਲਜ਼ਮ ਮਹਿੰਦਰਪਾਲ ਦਾ ਜੇਲ੍ਹ 'ਚ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੋ ਵੱਡੀਆਂ ਘਟਨਾਵਾਂ ਤੋਂ ਬਾਅਦ ਜੇਲ੍ਹ ਮੰਤਰੀ ਦਾ ਕੋਈ ਪੁਖ਼ਤਾ ਜਵਾਬ ਤਾਂ ਬਣਦਾ ਹੀ ਹੈ।

ਪਰ, ਸੂਬੇ ਦੇ ਮੁੱਖ ਮੰਤਰੀ ਜੇਲ੍ਹ ਮੰਤਰੀ ਤੋਂ ਜਵਾਬ ਮੰਗਣ ਦੀ ਬਜਾਏ ਉਨ੍ਹਾਂ ਦਾ ਬਚਾਅ ਕਰਦੇ ਵਿਖਾਈ ਦਿੱਤੇ।
ਪੰਜਾਬ ਵਿੱਚ ਜੇਲ੍ਹਾਂ ਦੇ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਨੇ। ਇਸ ਤੋਂ ਪਹਿਲਾ ਫਰੀਦੋਕਟ ਦੀ ਹਿਰਾਸਤ ’ਚ ਨੌਜਵਾਨ ਜਸਪਾਲ ਸਿੰਘ ਦਾ ਕਤਲ ਹੋ ਗਿਆ ਸੀ ਅਤੇ ਸ਼ਿਵ ਸੈਨਾ ਨੇਤਾ ਨਿਸ਼ਾਂਤ 'ਤੇ ਵੀ ਜੇਲ੍ਹ 'ਚ ਚਾਕੂ ਨਾਲ ਹਮਲਾ ਹੋਇਆ ਸੀ। ਇਸ ਤੋਂ ਇਲਾਵਾ 2016 'ਚ ਨਾਭਾ ਦੀ ਮੈਕਸੀਮਮ ਸਕਿਓਇਰਟੀ ਜੇਲ੍ਹ 'ਤੇ ਹਮਲਾ ਕਰਕੇ 12 ਦੇ ਕਰੀਬ ਗੈਂਗਸਟਰ ਦੋ ਅੱਤਵਾਦੀਆਂ ਅਤੇ 4 ਗੈਂਗਸਟਰਾਂ ਨੂੰ ਭਜਾ ਕੇ ਲੈ ਗਏ ਸਨ।

ਆਂਕੜਿਆਂ ਵੱਲ ਝਾਤ ਮਾਰੀਏ ਤਾਂ ਸਾਲ 2015-16 ਵਿੱਚ ਜੇਲ੍ਹ ਅੰਦਰ 180 ਕੈਦੀਆਂ ਦੀ ਮੌਤ ਹੋ ਗਈ ਸੀ, ਸਾਲ 2016-17 ਜੇਲ੍ਹ ਵਿੱਚ 150 ਕੈਦੀਆਂ ਦੀ ਹੋਈ ਮੌਤ, ਸਾਲ 2017-18 ਵਿੱਚ ਜੇਲ੍ਹ ਵਿੱਚ 127 ਕੈਦੀਆਂ ਦੀ ਹੋਈ ਮੌਤ।

ਪੰਜਾਬ ਦੀਆਂ ਜੇਲ੍ਹਾਂ ਅਪਰਾਧ ਦੇ ਵੱਡੇ ਅੱਡੇ ਬਣਦੀਆਂ ਜਾ ਰਹੀਆਂ ਨੇ। ਜੇਲ੍ਹਾਂ ਵਿੱਚ ਮੋਬਾਇਲ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਲੁਧਿਆਣਾ ਜੇਲ੍ਹ ਹੰਗਾਮੇ ਦੌਰਾਨ ਵੀ ਸ਼ਰੇਆਮ ਕੈਦੀ ਮੋਬਾਈਲ ਇਸਤੇਮਾਲ ਕਰ ਰਹੇ ਸਨ, ਬਕਾਇਦਾ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਹੋ ਰਹੇ ਸਨ। ਮਹਿੰਦਰਪਾਲ ਕਤਲਕਾਂਡ 'ਚ ਵੀ ਮੁਲਜ਼ਮਾਂ ਵਲੋਂ ਜੇਲ੍ਹ ਅੰਦਰ ਮੋਬਾਈਲ ਫੋਨ ਇਸਤੇਮਾਲ ਕਰਨ ਦੀ ਗੱਲ ਸਾਹਮਣੇ ਆਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਮਹਿੰਦਰਪਾਲ ਨੂੰ ਨਾਭਾ ਜੇਲ੍ਹ ਸ਼ਿਫਟ ਕੀਤਾ ਗਿਆ, ਪਰ ਫਿਰ ਵੀ ਸੁਰੱਖਿਆ 'ਚ ਵੱਡੀ ਚੂਕ ਕਿਉਂ? ਇਸ ਨਾਲ ਸਿੱਧੀ ਜਵਾਬਦੇਹੀ ਜੇਲ੍ਹ ਮੰਤਰੀ ਦੀ ਬਣਦੀ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਤਾਂ ਤਤਕਾਲੀ ਜੇਲ੍ਹ ਮੰਤਰੀ ਖਿਲਾਫ਼ ਗੰਭੀਰ ਇਲਜ਼ਾਮ ਲੱਗੇ ਸਨ। ਉਸ ਸਮੇਂ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਦੋਸ਼ ਲਗਾਏ ਸਨ ਕਿ ਜੇਲ੍ਹਾਂ ਵਿੱਚ ਨਸ਼ਿਆਂ ਦਾ ਬਹੁ-ਕਰੋੜੀ ਕਾਰੋਬਾਰ ਹੋ ਰਿਹੈ। ਇਸ ਕਾਲੇ ਕਾਰੋਬਾਰ ਵਿੱਚ ਅਫਸਰਾਂ ਅਤੇ ਮੰਤਰੀਆਂ ਦੀ ਮਿਲੀਭੁਗਤ ਦੇ ਇਲਜ਼ਾਮ ਵੀ ਲੱਗੇ ਸਨ। ਇਸ ਵਾਰ ਵੀ ਸਖ਼ਤ ਸੁਰੱਖਿਆ ਦੇ ਨਾਂਅ 'ਤੇ ਵੱਡੀ ਅਣਗਹਿਲੀ ਕਿਉਂ? ਬੀਤੇ ਹਫ਼ਤੇ ਮਹਿੰਦਰਪਾਲ ਦੀ ਮੌਤ ਤੋਂ ਬਾਅਦ ਕਿਉਂ ਅਲਰਟ ਨਹੀਂ ਹੋਈ ਪੰਜਾਬ ਪੁਲਿਸ ਤੇ ਸਰਕਾਰ? ਇਹ ਸਾਰੀਆਂ ਸਥਿਤੀਆਂ ਮੌਜੂਦਾ ਸਰਕਾਰ 'ਤੇ ਵੀ ਕਈ ਸਵਾਲੀਆਂ ਨਿਸ਼ਾਨ ਲਗਾ ਰਹੀਆਂ ਹਨ।

Last Updated : Jun 28, 2019, 6:15 PM IST

ABOUT THE AUTHOR

...view details