ਪੰਜਾਬ

punjab

ETV Bharat / state

ਜਲੰਧਰ: ਪੁਲਿਸ ਨੇ ਮਿਜ਼ੋਰਮ ਦੀ ਔਰਤ ਤੋਂ ਬਰਾਮਦ ਕੀਤੀ 1 ਕਿੱਲੋ ਹੈਰੋਇਨ - woman

ਇੱਥੋਂ ਦੀ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਇੱਕ ਔਰਤ ਤੇ ਪੁਰਸ਼ ਨੂੰ 1 ਕਿੱਲੋ ਸੱਠ ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਇਹ ਮਾਮਲਾ ਜਲੰਧਰ ਦੇ ਫਿਲੌਰ ਵਿਖੇ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਬੱਸ ਤੋਂ ਉਤਰੀ ਇਕ ਔਰਤ ਨੂੰ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ।

ਫ਼ੋਟੋ

By

Published : Jun 10, 2019, 5:58 PM IST

ਜਲੰਧਰ: ਇੱਥੋਂ ਦੀ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ ਇਕ ਔਰਤ ਤੇ ਪੁਰਸ਼ ਨੂੰ 1 ਕਿੱਲੋ ਸੱਠ ਗ੍ਰਾਮ ਹੈਰੋਇਨ ਸਣੇ ਗਿਰਫ਼ਤਾਰ ਕੀਤਾ ਹੈ। ਇਹ ਮਾਮਲਾ ਜਲੰਧਰ ਦੇ ਫਿਲੌਰ ਵਿਖੇ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਬੱਸ ਤੋਂ ਉਤਰੀ ਇਕ ਔਰਤ ਨੂੰ ਫੜ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ। ਪੁਲੀਸ ਵੱਲੋਂ ਗਿਰਫ਼ਤਾਰ ਕੀਤੀ ਗਈ ਇਹ ਔਰਤ ਮਿਜ਼ੋਰਮ ਦੀ ਰਹਿਣ ਵਾਲੀ ਹੈ।

ਲੀਸ ਨੇ ਮਿਜ਼ੋਰਮ ਦੀ ਔਰਤ ਤੋਂ ਬਰਾਮਦ ਕੀਤੀ 1 ਕਿੱਲੋ ਹੈਰੋਇਨ

ਇਸੇ ਤਰ੍ਹਾਂ ਦੇ ਹੀ ਇੱਕ ਹੋਰ ਮਾਮਲੇ 'ਚ ਜਲੰਧਰ ਦੇ ਪਠਾਨਕੋਟ ਚੌਂਕ 'ਤੇ ਨਾਕੇਬੰਦੀ ਦੌਰਾਨ ਇੱਕ i20 ਕਾਰ ਚੋਂ 8.29 ਲੱਖ ਰੁਪਏ ਅਤੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਲੰਧਰ ਵਿਖੇ ਐੱਸਐੱਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਦੋਨਾਂ ਮਾਮਲਿਆਂ 'ਚ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਇਨ੍ਹਾਂ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।

For All Latest Updates

ABOUT THE AUTHOR

...view details