ਪੰਜਾਬ

punjab

ETV Bharat / state

ਮੋਦੀ ਕਹਿੰਦੇ ਸਨ ਨੋਟ ਲਿਆਵਾਂਗੇ, ਲੈ ਆਏ ਨੋਟਬੰਦੀ: ਪਰਨੀਤ ਕੌਰ - parneet kaur slams akali dal and modi

ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਡੇਰਾ ਬੱਸੀ 'ਚ ਪਬਲਿਕ ਮੀਟਿੰਗ ਦੌਰਾਨ ਅਕਾਲੀ ਦਲ ਅਤੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੋਦੀ ਕਹਿੰਦੇ ਸਨ ਟਰੱਕਾਂ 'ਤੇ ਨੋਟ ਲਿਆਵਾਂਗੇ ਪਰ ਉਹ ਨੋਟਬੰਦੀ ਲੈ ਆਏ ਜਿਸ ਕਾਰਨ ਆਮ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ।

ਫ਼ਾਈਲ ਫ਼ੋਟੋ।

By

Published : May 5, 2019, 2:21 PM IST

ਚੰਡੀਗੜ੍ਹ: ਮੋਦੀ ਸਰਕਾਰ ਹਰ ਫ੍ਰੰਟ 'ਤੇ ਫ਼ੇਲ ਹੋਈ ਹੈ, ਪਿਛਲੇ ਪੰਜ ਸਾਲਾਂ ਦੌਰਾਨ ਮੋਦੀ ਸਰਕਾਰ ਨੇ ਆਮ ਜਨਤਾ ਲਈ ਕੁੱਝ ਨਹੀਂ ਕੀਤਾ। ਇਸ ਗੱਲ ਦਾ ਪ੍ਰਗਟਾਵਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੇ ਡੇਰਾ ਬੱਸੀ 'ਚ ਪਬਲਿਕ ਮੀਟਿੰਗ ਦੌਰਾਨ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨੇ ਵਿੰਨ੍ਹੇ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਸਾਰਿਆਂ ਸਾਹਮਣੇ ਜਾ ਕੇ ਇਹ ਕਹਿ ਰਹੇ ਹਨ ਕਿ ਪੰਜ ਸਾਲਾਂ 'ਚ ਜੋ ਹੋਇਆ ਇਸ ਤੋਂ ਪਹਿਲਾਂ 60 ਸਾਲਾਂ ਵਿੱਚ ਕੁੱਝ ਨਹੀਂ ਹੋਇਆ। ਪਰਨੀਤ ਕੌਰ ਨੇ ਕਿਹਾ ਕਿ ਬਾਜਪਾਈ ਵੀ ਪ੍ਰਧਾਨ ਮੰਤਰੀ ਰਹੇ ਉਨ੍ਹਾਂ ਨੂੰ ਵੀ ਮੋਦੀ ਨੇ ਨਜ਼ਰਅੰਦਾਜ ਕੀਤਾ। ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਕੰਮਾਂ ਨੂੰ ਵੀ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ 15-15 ਲੱਖ ਲੋਕਾਂ ਦੇ ਖ਼ਾਤਿਆਂ 'ਚ ਜਮ੍ਹਾਂ ਕਰਵਾਇਆ ਜਾਵੇਗਾ ਪਰ ਇਹ ਸਭ ਨਾ ਕਰਕੇ ਨੋਟਬੰਦੀ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੁਣ ਮੋਦੀ ਪੁਲਵਾਮਾ ਅਤੇ ਫ਼ੌਜਾਂ ਦੇ ਨਾਂਅ 'ਤੇ ਹੀ ਵੋਟਾਂ ਪਾਉਣ ਨੂੰ ਕਹਿ ਰਹੇ ਹਨ।

ਉਨ੍ਹਾਂ ਕਿਹਾ ਕਿ ਬਾਹਰਲੇ ਦੇਸ਼ਾਂ 'ਚ ਜਾ ਕੇ ਮੋਦੀ ਨੇ ਅੰਬਾਨੀ ਅਤੇ ਅਡਾਨੀ ਨੂੰ ਸਾਰੇ ਕਾਨਟ੍ਰੈਕਟ ਦਵਾ ਦਿੱਤੇ ਪਰ ਇਸ ਨਾਲ ਜਨਤਾ ਉੱਪਰ ਨਹੀਂ ਉੱਠੀ, ਅੰਬਾਨੀ ਅਤੇ ਅਡਾਨੀ ਉੱਤੇ ਉੱਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਬੱਚਿਆਂ ਦੀ ਪੜ੍ਹਾਈ ਲਈ ਬਿਨਾ ਬਿਆਜ਼ ਤੋਂ ਲੋਨ ਦਵਾਏਗੀ। ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਵੀ ਕੀਤੀ।

ABOUT THE AUTHOR

...view details