ਨਵੀਂ ਦਿੱਲੀ:ਆਮ ਆਦਮੀ ਪਾਰਟੀ ਦੀ ਸਰਕਾਰ ਅਕਸਰ ਦਿੱਲੀ'ਚ ਸਕੂਲਾਂ ਦੇ ਪ੍ਰਬੰਧ ਬਾਰੇ ਦਾਅਵਾ ਕਰਦੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਸਕੂਲੀ ਸਿੱਖਿਆ ਦੇ ਢਾਂਚੇ'ਚ ਬਹੁਤ ਸੁਧਾਰ ਕੀਤਾ ਹੈ ਪਰ ਸਰਕਾਰ ਦੇ ਇਹ ਫੋਕੇ ਦਾਅਵੇ ਇੱਥੋ ਸਾਬਤ ਹੋ ਰਹੇ ਹਨ ਕਿ ਦਿੱਲੀ ਦੇ ਬਹੁਤ ਸਾਰਿਆਂ ਸਕੂਲਾਂ'ਚ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੇ ਅਹੁਦੇ ਖ਼ਾਲੀ ਪਏ ਹਨ।
ਦਿੱਲੀ ਵਿੱਚ ਉਰਦੂ ਅਤੇ ਪੰਜਾਬੀ ਨੂੰ ਦੂਜੀ ਭਾਸ਼ਾ ਹੋਣ ਦਾ ਮਾਣ ਹਾਸਲ ਹੈ ਪਰ ਸਰਕਾਰ ਸਕੂਲਾਂ ਵਿੱਚ ਇਨ੍ਹਾਂ ਦੇਹਾਂ ਭਾਸ਼ਾਵਾਂ ਦੇ ਅਧਿਆਪਕ ਮੁਹਈਆ ਨਹੀਂ ਕਰਵਾ ਰਹੀ।
ਦਿੱਲੀ ਦੇ794ਸਕੂਲਾਂ ਵਿੱਚ ਉਰਦੂ ਦੇ ਅਧਿਆਪਕਾਂ ਦੇ650ਤੋਂ ਜ਼ਿਆਦਾ ਅਤੇ1001ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੇ750ਤੋਂ ਜ਼ਿਆਦਾ ਅਹੁਦੇ ਖ਼ਾਲੀ ਪਏ ਹਨ। ਸਿਰਫ਼300ਸਕੂਲਾਂ ਵਿੱਚ ਉਰਦੂ ਅਤੇ305ਸਕੂਲਾਂ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ।
ਦਿੱਲੀ ਸਰਕਾਰ ਦੇ794ਸਕੂਲਾਂ ਵਿੱਚ ਟੀਜੀਟੀ ਉਰਦੂ ਦੇ1029ਅਤੇ1001ਸਕੂਲਾਂ ਵਿੱਚ ਟੀਜੀਟੀ ਪੰਜਾਬੀ ਦੇ1024ਅਹੁਦੇ ਮਨਜ਼ੂਰਸ਼ੁਦਾ ਹਨ ਪਰ ਉਰਦੂ ਦੇ669ਅਹੁਦੇ ਖ਼ਾਲੀ ਹਨ ਜਦਕਿ ਪੰਜਾਬੀ ਦੇ791ਅਹੁਦੇ ਖ਼ਾਲੀ ਪਏ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਪੰਜਾਬ'ਚ ਵਿਰੋਧੀ ਧਿਰ ਹੈ। ਇੱਕ ਪਾਸੇ ਕੇਜਰੀਵਾਲ ਪੰਜਾਬ ਦੇ ਪੰਜਾਬੀ ਦੇ ਹਿਤੈਸ਼ੀ ਅਖਵਾਉਂਦੇ ਹਨ ਪਰ ਦਿੱਲੀ ਦੇ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੇ ਅਹੁਦੇ ਖ਼ਾਲੀ ਪਏ ਹਨ।