ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਨਤੀਜੇ ਵੇਖ ਸਕਦੇ ਹਨ।
PSEB ਨੇ 12ਵੀਂ ਦੇ ਨਤੀਜੇ ਐਲਾਨੇ, ਤਿੰਨ ਵਿਦਿਆਰਥੀ ਸਾਂਝੇ ਤੌਰ 'ਤੇ ਰਹੇ ਅੱਵਲ
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ ਐਲਾਨ ਦਿੱਤਾ ਹੈ। ਇਨ੍ਹਾਂ ਨਤੀਜਿਆਂ 'ਚ ਤਿੰਨ ਵਿਦਿਆਰਥੀਆਂ ਨੇ ਸਾਂਝੇ ਤੌਰ ਉਤੇ ਟਾਪ ਕੀਤਾ ਹੈ।
ਇਸ ਵਾਰ 2,69,228 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ ਜਿਨ੍ਹਾਂ ਵਿੱਚੋਂ 86.41 ਫੀਸਦੀ ਪਾਸ ਹੋਏ ਹਨ। ਇਨ੍ਹਾਂ ਨਤੀਜਿਆਂ 'ਚ ਲੁਧਿਆਣਾ ਦੇ ਸਰਵਜੋਤ ਸਿੰਘ ਬੰਸਲ ਨੇ ਟਾਪ ਕੀਤਾ ਹੈ ਜਿਸ ਨੇ 450 ਅੰਕਾਂ 445 ਅੰਕ ਹਾਸਲ ਕੀਤੇ ਹਨ। ਸ੍ਰੀ ਮੁਕਤਸਰ ਸਾਹਿਬ ਦੀ ਅਮਨ ਨੇ ਵੀ 450 ਵਿਚੋਂ 445 ਨੰਬਰ (98.99%) ਲੈ ਕੇ ਪਹਿਲਾ ਸਾਥਨ ਹਾਸਲ ਕੀਤਾ ਹੈ।ਇਨ੍ਹਾਂ ਤੋਂ ਇਲਾਵਾ ਜਲੰਧਰ ਦੀ ਮੁਸਕਾਨ ਸੋਨੀ 98.99% ਅੰਕਾਂ ਨਾਲ ਪਹਿਲੇ ਨੰਬਰ 'ਤੇ ਰਹੀ।
ਸ੍ਰੀ ਮੁਕਤਸਰ ਸਾਹਿਬ ਦੀ ਨਵਦੀਪ ਕੌਰ ਖੇਡ ਕੋਟੇ ਵਿੱਚੋਂ 100 ਫੀਸਦੀ ਨੰਬਰ ਲੈ ਕੇ ਪਹਿਲੇ ਸਥਾਨ 'ਤੇ ਰਹੀ ਹੈ। ਇਸ ਤੋਂ ਇਲਾਵਾ ਖੁਸ਼ਦੀਪ ਕੌਰ ਤ ਰਵਜੀਤ ਕੌਰ ਨੇ ਵੀ ਖੇਡ ਕੋਟੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।