ਹੈਦਰਾਬਾਦ : ਬਦਲਦੇ ਦੌਰ ਵਿੱਚ ਮੀਡੀਆ ਦੇ ਖੇਤਰ 'ਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ 'ਰਾਮੋਜੀ ਗਰੁੱਪ' ਨੇ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਿਆਂ ਸਮੇਂ ਦੀ ਨਬਜ਼ ਨੂੰ ਪਛਾਣ ਕੇ ਈਟੀਵੀ ਭਾਰਤ ਮੋਬਾਈਲ ਐਪ ਅਤੇ ਵੈਬ ਪੋਰਟਲ ਲਾਂਚ ਕਰ ਦਿੱਤਾ ਹੈ।
ਫ਼ਲਾਇੰਗ ਸਿੱਖ ਦੇ ਨਾਂਅ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੇ ਈਟੀਵੀ ਭਾਰਤ ਦੀ ਪੰਜਾਬੀ ਮੋਬਾਈਲ ਐੱਪ ਲਾਂਚ ਕੀਤੀ। ਉਨ੍ਹਾਂ ਇਹ ਆਸ ਜਤਾਈ ਕਿ ਇਹ ਐਪ ਨਿਰਪੱਖ ਹੋ ਕੇ ਲੋਕਾਂ ਦੇ ਹੱਕਾਂ 'ਤੇ ਪਹਿਰਾ ਦੇਵੇਗੀ ਤੇ ਖ਼ਬਰਾਂ 'ਚ ਲੋਕਾਂ ਨਾਲ ਜੁੜੇ ਹਰ ਪਹਿਲੂ ਨੂੰ ਤਰਜੀਹ ਵੀ ਦੇਵੇਗੀ।