ਪੰਜਾਬ

punjab

ETV Bharat / state

ਕਾਂਗਰਸ ਦਾ ਸਪੋਕਸਮੈਨ ਜੀਐੱਸ ਬਾਲੀ ਅਕਾਲੀ ਦਲ ਵਿੱਚ ਸ਼ਾਮਲ - gs balli join sad

ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਪੋਕਸਮੈਨ ਜੀਐੱਸ ਬਾਲੀ ਨੇ ਕਾਂਗਰਸ ਵਿੱਚ ਬਣਦਾ ਮਾਣ-ਸਨਮਾਣ ਨਾ ਮਿਲਣ ਦਾ ਇਲਜ਼ਾਮ ਲਾ ਕੇ ਸ਼੍ਰੋਮਣੀ ਅਕਾਲੀ ਦਾ ਪੱਲ੍ਹਾ ਫੜ੍ਹ ਲਿਆ ਹੈ।

A

By

Published : Apr 21, 2019, 3:25 AM IST

ਚੰਡੀਗੜ੍ਹ: ਆਏ ਦਿਨ ਅਕਾਲੀ ਦਲ ਦੇ ਖ਼ੇਮੇ ਵਿੱਚ ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਬੀਤੇ ਦਿਨੀਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਸੀ ਅਤੇ ਹੁਣ ਕਾਂਗਰਸ ਤੋਂ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਗੁਰਵਿੰਦਰ ਸਿੰਘ ਬਾਲੀ (ਕਾਂਗਰਸ ਦੇ ਸਪੋਕਸਮੈਨ ) ਨੇ ਕਾਂਗਰਸ ਦਾ ਹੱਥ ਛੱਡ ਦੇ ਸੁਖਬੀਰ ਸਿੰਘ ਬਾਦਲ ਦੀ ਅਗ਼ਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜ੍ਹ ਲਿਆ ਹੈ।

ਅਕਾਲੀਆਂ ਦੇ ਹੋਏ ਬਾਲੀ

ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੀਐੱਸ ਬਾਲੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਕਾਂਗਰਸ ਦੀ ਸੇਵਾ ਕੀਤੀ ਹੈ ਪਰ ਕਾਂਗਰਸ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ। ਕਾਂਗਰਸ ਦੇ ਇਸ ਮਤਰੇਇਆਂ ਵਰਗੇ ਵਤੀਰੇ ਤੋਂ ਤੰਗ ਆ ਕੇ ਬਾਲੀ ਨੇ ਅਕਾਲੀ ਦਲ ਦਾ ਸਾਥ ਦੇਣ ਦਾ ਫ਼ੈਸਲਾ ਕੀਤਾ ਹੈ। ਅਕਾਲੀ ਦਲ ਵਿੱਚ ਜੀਐੱਸ ਬਾਲੀ ਨੂੰ ਬਣਦਾ ਮਾਣ-ਸਨਮਾਣ ਦਿੱਤਾ ਜਾਵੇਗਾ।

ਕਾਂਗਰਸ ਨੂੰ ਅਲਵਿਦਾ ਆਖ ਦੇ ਅਕਾਲੀ ਵਿੱਚ ਸ਼ਾਮਲ ਹੁੰਦਿਆਂ ਹੀ ਬਾਲੀ ਨੇ ਰੰਗ ਬਦਲਦਿਆਂ ਕਿਹਾ ਕਿ ਕੈਪਟਨ ਦੀ ਸੱਤਾ ਵਿੱਚ ਕਿਸੇ ਦਾ ਕੋਈ ਵੀ ਕੰਮ ਨਹੀਂ ਹੋਇਆ ਹੈ ਅਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਕਦੇ ਮਾਨ-ਸਨਮਾਨ ਨਹੀਂ ਮਿਲਿਆ ਹੈ। ਜੋ ਮਾਨ-ਸਨਮਾਨ ਉਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਹੈ।

ABOUT THE AUTHOR

...view details