ਪੰਜਾਬ

punjab

ETV Bharat / state

ਕੈਪਟਨ ਨੇ PGI ਜਾ ਕੇ ਦਿੱਤਾ ਓਲੰਪੀਅਨ ਬਲਬੀਰ ਸਿੰਘ ਨੂੰ ਅਵਾਰਡ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਪੀਜੀਆਈ 'ਚ ਹੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ।

ਹਾਕੀ ਪਲੇਅਰ ਨੂੰ ਸਨਮਾਨਿਤ ਕਰਦੇ ਕੈਪਟਨ

By

Published : Jul 9, 2019, 10:03 PM IST

Updated : Jul 10, 2019, 7:38 AM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਹਾਕੀ ਪਲੇਅਰ ਨੂੰ ਇਹ ਅੈਵਾਰਡ ਪੀਜੀਆਈ 'ਚ ਹੀ ਦੇ ਦਿੱਤਾ।

ਵੀਡੀਓ

ਦੱਸ ਦਈਏ ਕਿ ਖੇਡ ਜਗਤ 'ਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਪੰਜਾਬ ਦੇ ਦਿੱਗਜ ਖਿਡਾਰੀਆਂ ਨੂੰ ਪਹਿਲੀ ਵਾਰ ਸੂਬੇ ਦੇ ਸਭ ਤੋਂ ਵੱਡੇ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸ਼ੁੱਕਰਵਾਰ ਨੂੰ ਸਨਮਾਨਤ ਕੀਤਾ ਗਿਆ।

ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਕੀ ਪਲੇਅਰ ਬਲਬੀਰ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਇਹ ਅਵਾਰਡ ਪੀਜੀਆਈ 'ਚ ਹੀ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਭਾਰਤ ਰਤਨ ਲਈ ਬਲਬੀਰ ਸਿੰਘ ਦਾ ਨਾਂਅ ਅੱਗੇ ਕੀਤਾ ਜਾਵੇਗਾ।

Last Updated : Jul 10, 2019, 7:38 AM IST

ABOUT THE AUTHOR

...view details