ਚੰਡੀਗੜ: ਪੱਛਮੀ ਬੰਗਾਲ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ 'ਚ ਕਾਂਗਰਸ ਆਗੂ ਚੁਣਿਆ ਗਿਆ ਹੈ। ਰਾਹੁਲ ਗਾਂਧੀ ਦੇ ਅਹੁਦੇ ਨੂੰ ਸਵੀਕਾਰ ਨਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਇਹ ਫੈਸਲਾ ਮੰਗਲਵਾਰ ਸਵੇਰੇ ਇੱਕ ਲੰਬੀ ਰਣਨੀਤਕ ਚਰਚਾ ਤੋਂ ਬਾਅਦ ਲਿਆ ਗਿਆ। ਇਸ ਦੌਰਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਅਤੇ ਯੂਪੀਏ ਦੀ ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਸਨ।
ਵਿਰੋਧੀ ਧਿਰ ਦੇ ਆਗੂ ਬਣਨ 'ਤੇ ਕੈਪਟਨ ਨੇ ਦਿੱਤੀ ਅਧੀਰ ਰੰਜਨ ਚੌਧਰੀ ਨੂੰ ਵੱਧਾਈ
ਪੱਛਮੀ ਬੰਗਾਲ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੂੰ ਲੋਕ ਸਭਾ 'ਚ ਕਾਂਗਰਸ ਆਗੂ ਚੁਣਿਆ ਗਿਆ ਹੈ। ਰਾਹੁਲ ਗਾਂਧੀ ਦੇ ਅਹੁਦੇ ਨੂੰ ਸਵੀਕਾਰ ਨਾ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।
Captain amrinder singh
ਅਧੀਰ ਰੰਜਨ ਚੌਧਰੀ ਦੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਬਣਨ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਟਵੀਟ ਕਰਕੇ ਵਧਾਈ ਦਿਤੀ।
ਦੱਸ ਦਈਏ ਕਿ ਅਧੀਰ ਚੌਧਰੀ ਦਾ ਜ਼ਿਕਰ ਕਰਦੇ ਹੋਏ, ਇਕ ਪੱਤਰ ਲੋਕ ਸਭਾ ਨੂੰ ਲਿਖਿਆ ਗਿਆ ਸੀ ਕਿ ਉਹ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਹੋਣਗੇ। ਇਸ ਚਿੱਠੀ 'ਚ ਇਹ ਵੀ ਲਿਖਿਆ ਗਿਆ ਸੀ ਕਿ ਉਹ ਸਾਰੀਆਂ ਮਹੱਤਵਪੂਰਨ ਚੋਣ ਕਮੇਟੀਆਂ ਵਿਚ ਪਾਰਟੀ ਦਾ ਪ੍ਰਤੀਨਿਧਤਵ ਕਰਨਗੇ।
Last Updated : Jun 19, 2019, 5:39 AM IST