ਪੰਜਾਬ

punjab

ETV Bharat / state

ਮਹਿਲਾ ਦਿਵਸ ਮੌਕੇ ਅਰੁਣਾ ਚੌਧਰੀ ਵੱਲੋਂ ਮਹਿਲਾਵਾਂ ਨੂੰ ਤੋਹਫ਼ਾ

ਸ਼੍ਰੀਮਤੀ ਅਰੁਨਾ ਚੌਧਰੀ ਨੇ ਮਹਿਲਾ ਦਿਵਸ ਮੌਕੇ ਕਿਹਾ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਮਹਿਲਾਵਾਂ/ਦਿਵਿਆਂਗਾਂ/ਬਜ਼ੁਰਗਾਂ ਲਈ 15 ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ।

ਸੋਸ਼ਲ ਮੀਡੀਆ

By

Published : Mar 8, 2019, 8:08 PM IST

ਚੰਡੀਗੜ੍ਹ : ਪੰਜਾਬ ਦੀ ਟ੍ਰਾਂਸਪੋਰਟ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਮਹਿਲਾ ਦਿਵਸ ਮੌਕੇ ਇਕ ਅਹਿਮ ਐਲਾਨ ਕੀਤਾ ਹੈ, ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਮਹਿਲਾਵਾਂ/ਦਿਵਿਆਂਗਾਂ/ਬਜ਼ੁਰਗਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਫੈਸਲੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪ੍ਰਮੁੱਖ ਸਕੱਤਰ ਟ੍ਰਾਂਸਪੋਰਟ ਅਤੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਅੱਗੇ ਕਿਹਾ ਕਿ ਬੱਸਾਂ ਵਿਚ ਮਹਿਲਾਵਾਂ/ਦਿਵਿਆਂਗਾਂ/ ਬਜ਼ੁਰਗਾਂ ਦੀ ਭਲਾਈ ਅਤੇ ਉਹਨਾਂ ਦੀ ਸੁਰੱਖਿਆ ਹੀ ਸੂਬਾ ਸਰਕਾਰ ਦਾ ਮੁੱਖ ਮੰਤਵ ਹੈ।
ਟ੍ਰਾਂਸਪੋਰਟ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਤੋਂ 6 ਸੀਟਾਂ ਬਜ਼ੁਰਗਾਂ ਅਤੇ 7 ਤੋਂ 18 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਦਿਵਿਆਂਗਾਂ ਲਈ ਸੀਟ ਨੰਬਰ 4 ਤੋਂ 18 'ਤੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਉਪਰੋਕਤ ਵਰਗਾਂ ਨੂੰ ਸੀਟ ਨੰਬਰ ਜਾਰੀ ਕਰਨ ਲਈ ਬੱਸ ਅੱਡਿਆਂ 'ਤੇ ਵੱਖਰੀ ਕਤਾਰ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਹਦਾਇਤਾਂ ਪਹਿਲੀ ਵਾਰ ਪ੍ਰਾਈਵੇਟ ਬੱਸਾਂ 'ਤੇ ਲਾਗੂ ਕੀਤੀਆਂ ਜਾਣਗੀਆਂ।

ABOUT THE AUTHOR

...view details