ਪਟਿਆਲਾ: ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵੱਖ ਵੱਖ ਨਸ਼ੇ ਅਤੇ ਭ੍ਰਿਸ਼ਟਾਚਾਰ ਵਿੱਚ ਉਜਾਗਰ ਹੋਣ ਤੋਂ ਬਾਅਦ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਦੱਸਣਯੌਗ ਹੈ ਕਿ ਪਹਿਲਾਂ ਇਨ੍ਹਾਂ ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰਕੇ ਵਿਭਾਗੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਦੋਸ਼ੀ ਪਾਏ ਜਾਣ 'ਤੇ ਇਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ 6 ਥਾਣੇਦਾਰਾਂ ਸਮੇਤ 11 ਪੁਲਿਸ ਮੁਲਾਜ਼ਮ ਬਰਖ਼ਾਸਤ
ਪਟਿਆਲਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲਿਪਤ 6 ਥਾਣੇਦਾਰਾਂ ਸਮੇਤ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜਿਨ੍ਹਾਂ ਵਿੱਚ ਇੱਕ ਮਹਿਲਾ ਪੁਲਿਸ ਥਾਣੇਦਾਰ ਵੀ ਸ਼ਾਮਿਲ ਹੈ।
ਐੱਸਐੱਸਪੀ ਸਿੱਧੂ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਗਿਆ ਕਿ ਇਨ੍ਹਾਂ ਦੋਸ਼ੀ ਮੁਲਾਜਮਾਂ ਦੇ ਖ਼ਿਲਾਫ਼ ਮਾਮਲੇ ਅਦਾਲਤ ਵਿੱਚ ਸੁਣਵਾਈ ਅਧੀਨ ਹਨ ਪੁਲਿਸ ਮੁਲਾਜ਼ਮਾਂ ਵਿੱਚ ਸਹਾਇਕ ਥਾਣੇਦਾਰ ਸ਼ਿਵਦੇਵ ਨੂੰ ਪੰਜ ਹਜ਼ਾਰ, ਸਹਾਇਕ ਥਾਣੇਦਾਰ 10 ਹਜਾਰ ਰੁਪਏ,ਸਹਾਇਕ ਥਾਣੇਦਾਰ ਟਹਿਲ ਸਿੰਘ 35 ਹਜ਼ਾਰ ਰੁਪਏ ,ਜੰਗੀਰ ਸਿੰਘ 10 ਹਜ਼ਾਰ ਰੁਪਏ ਗੁਰਮੀਤ ਸਿੰਘ ਅਤੇ ਮੁੱਖ ਹੌਲਦਾਰ ਹਰਜਿੰਦਰ ਸਿੰਘ ਨੂੰ ਸਾਂਝੇ ਤੌਰ ਤੇ 14 ਹਜਾਰ ਰਿਸ਼ਵਤ ਲੈਣ ਦੇ ਦੋਸ਼ ਤਹਿਤ ਬਰਖ਼ਾਸਤ ਕੀਤਾ ਗਿਆ ਹੈ।
ਮੁੱਖ ਹੋਲਦਾਰ ਬਲਜਿੰਦਰ ਸਿੰਘ 25 ਹਜਾਰ ਅਤੇ ਮਹਿਲਾਂ ਥਾਣੇਦਾਰ ਸੁਖਵਿੰਦਰ ਕੌਰ ਉਪਰ 10 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। ਓਧਰ ਮੁੱਖ ਹੌਲਦਾਰ ਅਮਰਜੀਤ ਸਿੰਘ,ਹੌਲਦਾਰ ਨਰਿੰਦਰਪਾਲ ਸਿੰਘ,ਗੁਰਪ੍ਰਤਾਪ ਸਿੰਘ ਨੂੰ ਨਸ਼ਿਆਂ ਦੇ ਦੋਸ਼ਾਂ ਤਹਿਤ ਬਰਖ਼ਾਸਤ ਕੀਤਾ ਗਿਆ। ਜਿੱਥੇ 11 ਮੁਲਾਜਮਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਉੱਥੇ 81 ਮੁਲਾਜਮਾਂ ਨੂੰ ਚੰਗੀ ਕਾਰਗੁਜ਼ਾਰੀ ਦੇ ਚਲਦੇ ਤਰੱਕੀਆਂ ਵੀ ਦਿੱਤੀਆਂ ਗਈਆਂ।