ਬਠਿੰਡਾ:ਪੰਜਾਬਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮੁੱਦਿਆਂ ‘ਤੇ ਚੋਣ ਲੜੀ ਜਾ ਰਹੀ ਹੈ। ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ (Halwai Talwandi Sabo of Bathinda) ਵਿੱਚ ਨਸ਼ੇ ਦਾ ਮੁੱਦਾ (The issue of drugs) ਸ ਤੋਂ ਵੱਡਾ ਮੁੱਦਾ ਬਣਿਆ ਹੈ। ਹਲਕਾ ਤਲਵੰਡੀ ਸਾਬੋ ਦੇ ਰਹਿਣ ਵਾਲੇ ਲੋਕਾਂ ਵਿਚਕਾਰ ਜਾ ਕੇ ਜਦੋਂ ਈਟੀਵੀ ਭਾਰਤੀ ਟੀਮ ਨੇ ਸਰਵੇ ਕੀਤਾ ਤਾਂ ਗੱਲ ਸਾਹਮਣੇ ਆਈ ਕਿ ਚਿੱਟੇ ਦੇ ਨਸ਼ੇ (White drugs) ਨੇ ਹਲਕਾ ਤਲਵੰਡੀ ਸਾਬੋ ਵਿੱਚ ਪੈਰ ਪਸਾਰੇ ਹੋਏ ਹਨ। ਜਿਸ ਕਾਰਨ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ।
ਵਿਧਾਨ ਸਭਾ ਚੋਣਾਂ (Assembly Elections) ਦੇ ਚਲਦਿਆਂ ਹੁਣ ਲੋਕਾਂ ਵੱਲੋਂ ਮਨ ਬਣਾ ਲਿਆ ਗਿਆ ਹੈ, ਕਿ ਜੋ ਵੀ ਸਿਆਸੀ ਪਾਰਟੀ ਚਿੱਟੇ (White drugs) ਤੋਂ ਛੁਟਕਾਰਾ ਦਿਵਾਏਗੀ, ਉਸ ਨੂੰ ਹੀ ਸਮਰਥਨ ਦੇਣਗੇ, ਹਾਲਾਂਕਿ ਪਿਛਲੀ ਵਾਰ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ (Aam Aadmi Party) ਦੀ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਬਹੁਮਤ ਮਿਲਿਆ ਸੀ, ਪਰ ਇਸ ਵਾਰ ਲੋਕ ਵਿਕਾਸ ਨੂੰ ਛੱਡ ਨਸ਼ੇ ਦੇ ਮੁੱਦੇ ਦੇ ਆਧਾਰ ‘ਤੇ ਵੋਟਾਂ ਪਾਉਣ ਦੀ ਗੱਲ ਆਖ ਰਹੇ ਹਨ।