ਬਠਿੰਡਾ:ਪਿਛਲੇ ਕਈ ਦਿਨਾਂ ਤੋਂ ਪੈ ਰਹੀ ਠੰਢ ਤੋਂ ਬਾਅਦ ਹੁਣ ਧੁੰਦ ਨੇ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ ਧੁੰਦ ਪੈਣ ਕਾਰਨ ਅੱਜ ਮੰਗਲਵਾਰ ਨੂੰ ਰੇਲਵੇ ਸਟੇਸ਼ਨ ਬਠਿੰਡਾ (Bathinda railway station) ਉੱਤੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਲੇਟ ਚੱਲ ਰਹੀਆਂ ਹਨ। ਜਿਸ ਕਰਕੇ ਕਰਕੇ ਵੱਖ-ਵੱਖ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਉੱਤੇ ਲੇਟ ਪਹੁੰਚੀਆਂ ਅਤੇ ਯਾਤਰੀਆਂ ਨੂੰ ਵੱਡੀਆਂ (Trains running late due to fog at Bathinda)ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
'ਰੇਲਵੇ ਵਿਭਾਗ ਵੱਲੋਂ ਗੱਡੀਆਂ ਦੇ ਲੇਟ ਚੱਲਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ':-ਇਸ ਦੌਰਾਨ ਯਾਤਰੀਆਂ ਦਾ ਸਾਫ ਕਹਿਣਾ ਸੀ ਕਿ ਰੇਲਵੇ ਵਿਭਾਗ ਵੱਲੋਂ ਗੱਡੀਆਂ ਦੇ ਲੇਟ ਚੱਲਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰੇਲ ਗੱਡੀਆਂ ਦੀ ਇਕ-ਇਕ ਦੋ-ਦੋ ਘੰਟੇ ਰੇਲ ਗੱਡੀਆਂ ਦੀ ਉਡੀਕ ਕਰਨੀ ਪੈ ਰਹੀ ਹੈ। ਉਧਰ ਦੂਸਰੇ ਪਾਸੇ ਆਉਂਦੇ ਦਿਨਾਂ ਵਿਚ ਧੁੰਦ ਦਾ ਕਹਿਰ ਹੋਰ ਦੇਖਣ ਨੂੰ ਮਿਲ ਸਕਦਾ ਹੈ, ਜਿਸ ਕਾਰਨ ਰੇਲ ਗੱਡੀਆਂ ਹੋਰ ਲੇਟ ਚੱਲਣ ਦੀ ਸਭਾਵਨਾ ਬਣ ਸਕਦੀ ਹੈ।