ਪੰਜਾਬ

punjab

ETV Bharat / state

ਤਿੰਨ ਸਾਲਾਂ ਤੋਂ ਬਜਟ ਨਾ ਮਿਲਣ ਕਾਰਨ ਸਪੋਰਟਸ ਸਕੂਲ ਨੇ ਕੀਤਾ ਪ੍ਰਦਰਸ਼ਨ

ਸਪਰੋਟਸ ਸਕੂਲ ਘੁੱਦਾ ਵੱਲੋਂ ਸਕੂਲ ਨੂੰ ਬਜਟ ਨਾ ਮਿਲਣ ਕਾਰਨ ਪ੍ਰਦਰਸ਼ਨ ਕੀਤਾ ਗਿਆ। ਸਕੂਲ ਇਸ ਗੱਲ ਦੀ ਆਸ ਲਗਾ ਕੇ ਬੈਠੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਬਜਟ ਦੌਰਾਨ ਕੁਝ ਰਕਮ ਹਾਸਿਲ ਹੋਵੇਗੀ।

ਤਸਵੀਰ
ਤਸਵੀਰ

By

Published : Mar 3, 2021, 1:44 PM IST

ਬਠਿੰਡਾ: ਜ਼ਿਲ੍ਹੇ ਚ ਸਪਰੋਟਸ ਸਕੂਲ ਘੁੱਦਾ ਵੱਲੋਂ ਤਿੰਨ ਸਾਲਾਂ ਤੋਂ ਬਜਟ ਨਾ ਮਿਲਣ ਕਾਰਨ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਦੱਸ ਦੇਈਏ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਪਰੋਟਸ ਸਕੂਲ ਘੁੱਦਾ ਵੱਲੋਂ ਸਕੂਲ ਨੂੰ ਬਜਟ ਨਾ ਮਿਲਣ ਕਾਰਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਕੂਲ ਇਸ ਗੱਲ ਦੀ ਆਸ ਲਗਾ ਕੇ ਬੈਠੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਬਜਟ ਦੌਰਾਨ ਕੁਝ ਰਕਮ ਹਾਸਿਲ ਹੋਵੇਗੀ। ਜਿਸ ਕਾਰਨ ਇਹ ਪ੍ਰਦਰਸ਼ਨ ਕਰ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਠਿੰਡਾ

ਸਕੂਲ ਵੱਲੋਂ ਸਰਕਾਰ ਦਾ ਬਿਲਕੁੱਲ ਵੀ ਧਿਆਨ ਨਹੀਂ ਹੈ-ਅਸ਼ਵਨੀ

ਪ੍ਰਦਰਸ਼ਨ ਕਰ ਰਹੇ ਨੌਜਵਾਨ ਭਾਰਤ ਸਭਾ ਦੇ ਬੁਲਾਰੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਨੌਜਵਾਨ ਭਾਰਤ ਯੂਨੀਅਨ ਦੇ ਨਾਲ ਜੁੜੇ ਹੋਏ ਹਨ। ਸਪੋਰਟਸ ਸਕੂਲ ਘੁੱਦਾ ਨੂੰ ਪਿਛਲੇ ਤਿੰਨ ਸਾਲਾਂ ਤੋਂ ਕਿਸੇ ਤਰ੍ਹਾਂ ਦੀ ਗਰਾਂਟ ਨਹੀਂ ਮਿਲੀ ਹੈ, ਜਿੱਥੇ ਸਰਕਾਰ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੀ ਗੱਲ ਵਾਰ-ਵਾਰ ਕਹਿ ਰਹੀ ਹੋਵੇ ਉੱਥੇ ਹੀ ਦੂਜੇ ਪਾਸੇ ਸਪੋਰਟਸ ਸਕੂਲ ਘੁੱਦਾ ਦੀ ਸਾਰ ਨਹੀਂ ਲੈ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਸਕੂਲ ਨਾਲ ਮਤਰੇਈ ਮਾਂ ਵਰਗਾ ਸਲੂਕ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹੀ ਕਾਰਨ ਹਨ ਕਿ ਸਕੂਲ ਦਾ ਹੋਸਟਲ ਆਦਿ ਸਭ ਬੰਦ ਪਿਆ ਹੈ ਬੱਚਿਆਂ ਦੀ ਪੜ੍ਹਾਈ ਅਤੇ ਸਪੋਰਟਸ ਦੋਨੋਂ ਖਰਾਬ ਹੋਰ ਹਹੇ ਹਨ। ਪਰ ਸਰਕਾਰ ਦਾ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਪੜੋ: ਘਰ-ਘਰ ਰੁਜ਼ਗਾਰ ਦਾ ਨਾਅਰਾ, ਪਰ ਪੀ.ਕੇ. ਨੂੰ ਦਿੱਤਾ ਰੁਜ਼ਗਾਰ: ਚੀਮਾ

ਸਰਕਾਰ ਨੂੰ ਸਕੂਲ ਬਾਰੇ ਸੋਚਣਾ ਚਾਹੀਦਾ ਹੈ

ਦੂਜੇ ਪਾਸੇ ਸਕੂਲ ਦੀ ਅਧਿਆਪਕ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਸਕੂਲ ਨੂੰ ਕੋਈ ਵੀ ਬਜਟ ਨਹੀਂ ਮਿਲਿਆ ਹੈ ਅਤੇ ਪੰਜ ਮਹੀਨੇ ਹੋ ਗਏ ਹਨ ਸਟਾਫ ਨੂੰ ਤਨਖਾਹ ਵੀ ਨਹੀਂ ਮਿਲੀ ਹੈ। ਜਿਸ ਕਾਰਨ ਬਠਿੰਡਾ ਵਿੱਚ ਰੋਸ ਰੈਲੀ ਕੱਢਣ ਦਾ ਮਕਸਦ ਇਹੀ ਹੈ ਕਿ ਸਰਕਾਰ ਇਸ ਬਜਟ ਵਿਚ ਉਨ੍ਹਾਂ ਦੇ ਸਕੂਲ ਬਾਰੇ ਜ਼ਰੂਰ ਸੋਚੇ।

ABOUT THE AUTHOR

...view details