ਪੰਜਾਬ

punjab

ETV Bharat / state

75 ਸਾਲਾਂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੇ ਨੇ ਪੰਜਾਬ ਦੇ ਕਰੀਬ 1 ਦਰਜਨ ਪਿੰਡ

ਪੰਜਾਬ ਹਰਿਆਣਾ ਬਾਰਡਰ 'ਤੇ ਸਥਿਤ ਪੰਜਾਬ ਦੇ ਕਰੀਬ 1 ਦਰਜਨ ਪਿੰਡ ਅਜਿਹੇ ਹਨ ਜਿੱਥੇ ਪੀਣ ਯੋਗ ਪਾਣੀ ਨਾ ਹੋਣ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ।

75 ਸਾਲਾਂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੇ ਨੇ ਪੰਜਾਬ ਦੇ ਕਰੀਬ 1 ਦਰਜਨ ਪਿੰਡ
75 ਸਾਲਾਂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੇ ਨੇ ਪੰਜਾਬ ਦੇ ਕਰੀਬ 1 ਦਰਜਨ ਪਿੰਡ

By

Published : Jan 19, 2022, 7:04 PM IST

ਬਠਿੰਡਾ: ਪੰਜਾਬ ਹਰਿਆਣਾ ਬਾਰਡਰ 'ਤੇ ਸਥਿਤ ਪੰਜਾਬ ਦੇ ਕਰੀਬ 1 ਦਰਜਨ ਪਿੰਡ ਅਜਿਹੇ ਹਨ ਜਿੱਥੇ ਪੀਣ ਯੋਗ ਪਾਣੀ ਨਾ ਹੋਣ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ।

ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿਚਲੇ ਇਨ੍ਹਾਂ ਪਿੰਡਾਂ ਵਿਚਲੀ ਸਮੱਸਿਆ ਸਿਆਸੀ ਪਾਰਟੀਆਂ ਲਈ ਕੋਈ ਮੁੱਦਾ ਨਹੀਂ ਰਹੀ ਪਿੰਡ ਦੀ ਗਲੀਆਂ ਨਾਲੀਆਂ ਨੂੰ ਵਿਕਾਸ ਦੱਸਣ ਵਾਲੀਆਂ ਸਿਆਸੀ ਪਾਰਟੀਆਂ ਵੱਲੋਂ ਕੈਂਸਰ ਪੀੜਤਾਂ ਦੀ ਸਾਰ ਨਹੀਂ ਲਈ ਗਈ।

75 ਸਾਲਾਂ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੇ ਨੇ ਪੰਜਾਬ ਦੇ ਕਰੀਬ 1 ਦਰਜਨ ਪਿੰਡ

ਜਿਸ ਕਾਰਨ ਕੈਂਸਰ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਲੋਕ ਇਲਾਜ ਕਰਵਾਉਣ ਲਈ ਲੱਖਾਂ ਰੁਪਏ ਖਰਚ ਕਰਨ ਲਈ ਮਜਬੂਰ ਹਨ। ਕੈਂਸਰ ਪੀੜਤਾਂ ਨੇ ਪਿੰਡ ਦਾ ਨਾਂ ਨਾ ਛਾਪਣ ਦੀ ਸ਼ਰਤ ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸ਼ਾਇਦ ਵੋਟਰ ਨਹੀਂ ਸਮਝਿਆ ਜਾਂਦਾ।

ਇਸੇ ਕਰਕੇ ਉਨ੍ਹਾਂ ਦੇ ਪਿੰਡਾਂ ਵਿਚਲੀ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਪਿੰਡ ਵਾਸੀ ਭਾਖੜਾ ਤੋਂ ਟੈਂਕਰ ਭਰ ਕੇ ਪੀਣ ਲਈ ਪਾਣੀ ਲੈ ਕੇ ਆਉਂਦੇ ਹਨ ਤਾਂ ਜੋ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਗੁਜ਼ਾਰਾ ਕਰ ਸਕਣ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵੋਟਾਂ ਨੇੜੇ ਪਿੰਡਾਂ ਵਿਚ ਵੋਟਾਂ ਲੈਣ ਜ਼ਰੂਰ ਆਉਂਦੀਆ ਹਨ ਪਰ ਉਨ੍ਹਾਂ ਦੀ ਇਸ ਵੱਡੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਨਾ ਹੀ ਸਰਕਾਰਾਂ ਵੱਲੋਂ ਉਨ੍ਹਾਂ ਦੀ ਬਾਂਹ ਫੜੀ ਜਾ ਰਹੀ ਹੈ।

ਉਨ੍ਹਾਂ ਨੂੰ ਇਲਾਜ ਲਈ ਲੱਖਾਂ ਰੁਪਏ ਖਰਚਣੇ ਪੈ ਰਹੇ ਹਨ ਅਤੇ ਕਈਆਂ ਨੇ ਤਾਂ ਗਰੀਬੀ ਕਾਰਨ ਇਲਾਜ ਨਾ ਕਰਵਾਉਣ ਕਰਕੇ ਆਪਣੀ ਜਾਨ ਵੀ ਗਵਾਈ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਸ ਉਸ ਸਿਆਸੀ ਪਾਰਟੀ ਨੂੰ ਆਪਣਾ ਕੀਮਤੀ ਵੋਟ ਦੇਣਗੇ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਅਤੇ ਕੈਂਸਰ ਦੇ ਇਲਾਜ ਲਈ ਪ੍ਰਬੰਧ ਕਰਨਗੇ।

ਇਹ ਵੀ ਪੜ੍ਹੋ:ਗੰਡਕ ਨਦੀ 'ਚ ਡੁੱਬੀ 24 ਲੋਕਾਂ ਨਾਲ ਭਰੀ ਕਿਸ਼ਤੀ, ਤਿੰਨ ਲਾਸ਼ਾਂ ਬਰਾਮਦ

ABOUT THE AUTHOR

...view details