ਪੰਜਾਬ

punjab

ETV Bharat / state

ਬਠਿੰਡਾ ਵਿੱਚ 27 ਮਾਰਚ ਤੱਕ 'ਜਨਤਾ ਕਰਫਿਊ' ਲਾਗੂ - ਐਮਰਜੈਂਸੀ ਸੇਵਾਵਾਂ ਬੰਦ

ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਮਾਰਚ 2020 ਤੱਕ ਲਾਗੂ ਰਹਿਣਗੇ।

ਬਠਿੰਡਾ
ਬਠਿੰਡਾ

By

Published : Mar 21, 2020, 11:47 PM IST

ਬਠਿੰਡਾ: ਡਿਪਟੀ ਕਮਿਸ਼ਨਰ ਬੀ ਨਿਵਾਸਨ ਨੇ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਮਾਰਚ 2020 ਤੱਕ ਲਾਗੂ ਰਹਿਣਗੇ।

ਬਠਿੰਡਾ

ਇਸ ਦੌਰਾਨ ਐਮਰਜੈਂਸੀ ਸੇਵਾਵਾਂ ਲਈ ਲੋੜੀਂਦੇ ਵਾਹਨ ਤੇ ਜ਼ਰੂਰੀ ਵਸਤਾਂ ਤੋਂ ਇਲਾਵਾ ਬਾਕੀ ਦੁਕਾਨਾਂ ਬੰਦ ਰਹਿਣਗੀਆਂ। ਇਸ ਦੌਰਾਨ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ ਤੇ ਕੋਈ ਵੀ ਬਿਨਾਂ ਕਾਰਨ ਤੋਂ ਘਰ ਤੋਂ ਬਾਹਰ ਨਾ ਆਵੇ।

ਇਹ ਹੁਕਮ ਐਪੀਡੈਮਿਕ ਡਿਜੀਜ ਐਕਟ 1897 ਤਹਿਤ ਜਾਰੀ ਕੀਤੇ ਗਏ ਹਨ। ਇਨ੍ਹਾਂ ਪਾਬੰਦੀਆਂ ਤੋਂ ਕਰਿਆਣਾ, ਫ਼ਲ ਸਬਜੀਆਂ, ਪੀਣ ਦਾ ਪਾਣੀ, ਹਰਾ ਚਾਰਾ, ਕੈਟਲ ਫੀਡ, ਪ੍ਰੋਸੈਸਡ ਫੂਡ ਸਪਲਾਈ ਨਾਲ ਸੰਬੰਧਤ, ਡੀਜ਼ਲ, ਪੈਟਰੋਲ, ਗੈਸ, ਦੁੱਧ ਤੇ ਦੁੱਧ ਉਤਪਾਦ, ਦਵਾਈਆਂ ਦੀਆਂ ਦੁਕਾਨਾਂ, ਸਿਹਤ ਸੇਵਾਵਾਂ, ਦਵਾਈਆਂ ਦੀਆਂ ਨਿਰਮਾਣ ਇਕਾਈਆਂ, ਟੈਲੀਕਾਮ, ਬੀਮਾ, ਬੈਂਕ ਅਤੇ ਏਟੀਐਮ, ਡਾਕਘਰ, ਕਣਕ ਤੇ ਚੋਲ ਦੀ ਢੋਆ ਢੁਆਈ, ਕੰਬਾਇਨਾਂ, ਖੇਤੀ ਸੰਦ ਆਦਿ ਨੂੰ ਛੋਟ ਦਿੱਤੀ ਗਈ ਹੈ।

ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਵੈ ਜਾਬਤੇ ਵਿੱਚ ਰਹਿੰਦੇ ਹੋਏ 27 ਮਾਰਚ 2020 ਤੱਕ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਕਿ ਕੋਰੋਨਾ ਦੇ ਪਸਾਰ ਨੂੰ ਰੋਕ ਕੇ ਮਨੁੱਖਤਾ ਲਈ ਪੈਦਾ ਹੋਏ ਖ਼ਤਰੇ ਨੂੰ ਰੋਕ ਸਕੀਏ।

ABOUT THE AUTHOR

...view details