ਬਠਿੰਡਾ:ਬੀਤੇ ਲੰਮੇ ਸਮੇਂ ਤੋਂ ਡਰੱਗ ਮਾਮਲੇ ਵਿੱਚ ਸਜ਼ਾ ਕੱਟ ਰਹੇ ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਜਗਦੀਸ਼ ਭੋਲਾ ਦੀ ਮਾਤਾ ਦਾ ਅੱਜ ਦਿਹਾਂਤ ਹੋ ਗਿਆ। ਜਗਦੀਸ਼ ਭੋਲਾ ਨੂੰ ਅਦਾਲਤ ਨੇ ਸਸਕਾਰ ਮੌਕੇ ਸ਼ਾਮਲ ਹੋਣ ਲਈ ਰਾਹਤ ਦਿੰਦੇ ਹੋਏ 6 ਘੰਟਿਆਂ ਦੀ ਪੈਰੋਲ ਦਿੱਤੀ। ਉਥੇ ਹੀ ਇਸ ਮੌਕੇ ਜਗਦੀਸ਼ ਭੋਲਾ ਨੂੰ ਰਾਹਤ ਦੇਣ ਲਈ ਪਿੰਡ ਵਾਸੀਆਂ ਨੇ ਅਦਾਲਤ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਅਦਾਲਤ ਹੋਰ ਦਰਿਆਦਿਲੀ ਦਿਖਾਉਂਦੇ ਹੋਏ ਜਗਦੀਸ਼ ਭੋਲਾ ਨੂੰ ਮਾਤਾ ਦੇ ਭੋਗ ਤੱਕ ਪੈਰੋਲ ਦੇ ਦੇਵੇ ਤਾਂ ਜੋ ਜਗਦੀਸ਼ ਭੋਲਾ ਆਪਣੇ ਮਾਤਾ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀਂ ਪੂਰੀਆਂ ਕਰ ਸਕੇ।
ਜਗਦੀਸ਼ ਭੋਲਾ ਦੀ ਮਾਤਾ ਦਾ ਹੋਇਆ ਦੇਹਾਂਤ, ਆਖਰੀ ਰਸਮਾਂ ਲਈ ਅਦਾਲਤ ਨੇ ਦਿੱਤੀ 6 ਘੰਟੇ ਦੀ ਰਾਹਤ - jagdish bhola news
ਡਰੱਗਜ਼ ਕੇਸ ਵਿੱਚ ਮੁਲਜ਼ਮ ਜਗਦੀਸ਼ ਭੋਲਾ ਦੀ ਮਾਤਾ ਦਾ ਦੇਹਾਂਤ ਹੋ ਗਿਆ, ਜਿਸ ਦੇ ਚਲਦਿਆਂ ਜਗਦੀਸ਼ ਭੋਲਾ ਨੂੰ 6 ਘੰਟਿਆਂ ਦੀ ਜ਼ਮਾਨਤ ਦਿੱਤੀ ਹੈ। ਭੋਲਾ ਨੇ ਪੁਲਿਸ ਕਸਟਡੀ ਵਿਚ ਹੀ ਸਾਰੀਆਂ ਰਸਮਾਂ ਅਦਾ ਕੀਤੀਆਂ।
ਹਸਪਤਾਲ ਵਿੱਚ ਮਾਂ ਦਾ ਹਾਲ ਜਾਣਨ ਲਈ ਮਿਲੀ ਸੀ ਰਾਹਤ:ਦੱਸ ਦਈਏ ਕਿ ਭੋਲਾ ਦੇ ਮਾਤਾ ਬਲਤੇਜ ਕੌਰ ਪਿਛਲੇ ਲੰਮੇਂ ਸਮੇਂ ਤੋਂ ਬਿਮਾਰ ਚਲ ਰਹੇ ਸਨ, ਜਿੰਨ੍ਹਾਂ ਦਾ ਹਸਪਤਾਲ ਵਿਚ ਹਾਲ ਜਾਨਣ ਲਈ ਵੀ ਅਦਾਲਤ ਨੇ ਭੋਲਾ ਨੂੰ ਰਾਹਤ ਦਿੱਤੀ ਸੀ। ਪਿੰਡ ਵਾਸੀ ਨੇ ਦੱਸਿਆ ਕਿ ਬੀਤੀ ਰਾਤ ਜਗਦੀਸ਼ ਭੋਲਾ ਦੀ ਮਾਤਾ ਬਲਤੇਜ ਕੌਰ ਦਾ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਕਪੂਰਥਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ ਨੂੰ ਇਕ ਦਿਨ ਦੀ ਪੈਰੋਲ ਦੇ ਕੇ ਮਾਤਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਜਗਦੀਸ਼ ਭੋਲੇ ਨੇ ਅਰਦਾਸ ਵਿਚ ਸ਼ਮੂਲੀਅਤ ਵੀ ਹੱਥਕੜੀਆਂ ਪਾ ਕੇ ਕੀਤੀ। ਕਸਟਡੀ ਦੀ ਨਿਗਰਾਨੀ ਹੇਠ ਸ਼ਾਮਲ ਹੋਏ।
- CM Mann in Sangrur: ਮੁੱਖ ਮੰਤਰੀ ਦੇ ਵੱਡੇ ਐਲਾਨ, ਲੁਧਿਆਣਾ ਵਿੱਚ ਬਣਾਈ ਜਾਵੇਗੀ ਹਾਈ ਸਕਿਉਰਿਟੀ ਡਿਜੀਟਲ ਜੇਲ੍ਹ
- ਕੈਨੇਡਾ 'ਚ 700 ਭਾਰਤੀ ਵਿਦਿਆਰਥੀਆਂ 'ਤੇ ਲਟਕੀ ਡਿਪੋਰਟ ਦੀ ਤਲਵਾਰ, ਹੱਕ 'ਚ ਆਈ ਭਾਰਤ ਤੇ ਪੰਜਾਬ ਸਰਕਾਰ, ਜਾਣੋ ਕਿਸ ਦੀ ਸੀ ਗਲਤੀ, ਕੌਣ ਹੈ ਜਿੰਮੇਵਾਰ ?
- ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਨੂੰ ਵੱਡਾ ਝਟਕਾ, SC ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ
700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਕੀਤਾ ਗਿਆ ਸੀ ਗ੍ਰਿਫ਼ਤਾਰ:ਦੱਸ ਦਈਏ ਕਿ ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। 12 ਨਵੰਬਰ ਸਾਲ 2013 ਨੂੰ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਦੀ ਨਿਸ਼ਾਨਦੇਹੀ ਤੇ 13 ਦਸਬੰਰ 2013 ਨੂੰ ਪੰਜਾਬ ਪੁਲਿਸ ਦਿੱਲੀ ਜਾ ਪਹੁੰਚੀ ਤੇ ਸਮੱਗਲਰ ਵਰਿੰਦਰ ਰਾਜਾ ਨੂੰ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਵਿਚ ਕਈ ਮੰਤਰੀਆਂ ਨੂੰ ਵੀ ਈ. ਡੀ. ਅੱਗੇ ਪੇਸ਼ ਹੋਣਾ ਪਿਆ ਸੀ। ਜਨਵਰੀ 2018 ਵਿਚ ਭੋਲਾ ਡਰੱਗਸ ਮਾਮਲੇ ਵਿਚ 13 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ ਗਈ ਅਤੇ 13 ਫਰਵਰੀ 2019 ਨੂੰ ਭੋਲਾ ਨੂੰ ਦੋਸ਼ੀ ਪਾਇਆ ਗਿਆ। ਉਦੋਂ ਤੋਂ ਹੁਣ ਤੱਕ ਭੋਲਾ ਜੇਲ੍ਹ ਵਿਚ ਬੰਦ ਹੈ।