ਪੰਜਾਬ

punjab

ETV Bharat / state

ਕੈਪਟਨ ਸਰਕਾਰ ਨੂੰ ਲੋਕਾਂ ਸਭਾ ਚੋਣਾਂ 'ਚ ਮਿਲੇਗਾ ਮੂੰਹ-ਤੋੜ ਜਵਾਬ : ਹਰਸਿਮਰਤ ਕੌਰ ਬਾਦਲ - ਹਰਸਿਮਰਤ ਕੌਰ ਬਾਦਲ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੀ ਬਠਿੰਡਾ। ਏਮਜ਼ (AIIMS) ਦੀ ਤਿਆਰੀਆਂ ਦਾ ਲਿਆ ਜਾਇਜ਼ਾ। ਕੈਪਟਨ ਸਰਕਾਰ 'ਤੇ ਵਿੰਨ੍ਹੇ ਨਿਸ਼ਾਨੇ। ਕਿਹਾ- ਕੈਪਟਨ ਨੂੰ ਲੋਕਾਂ ਸਭਾ ਚੌਣਾਂ 'ਚ ਮਿਲੇਗਾ ਮੂੰਹ-ਤੋੜ ਜਵਾਬ।

ਹਰਸਿਮਰਤ ਕੌਰ ਬਾਦਲ

By

Published : Feb 22, 2019, 11:01 AM IST

ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ 'ਚ ਬਣ ਰਹੇ ਏਮਜ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਨਵਾਇਰਮੈਂਟ ਕਲੀਅਰੈਂਸ ਸਤੰਬਰ ਮਹੀਨੇ ਵਿੱਚ ਦਿੱਤੀ ਜਾਣ ਕਾਰਨ ਉਸਾਰੀ ਦਾ ਕੰਮ 40 ਦਿਨ ਲੇਟ ਹੋ ਗਿਆ। ਹਰਸਿਮਰਤ ਨੇ ਕਿਹਾ ਕਿ ਓਪੀਡੀ ਫ਼ਰਵਰੀ ਦੇ ਵਿੱਚ ਸ਼ੁਰੂ ਹੋਣੀ ਸੀ ਪਰ ਉਹ ਹੁਣ ਮਾਰਚ ਮਹੀਨੇ ਤੱਕ ਸ਼ੁਰੂ ਹੋ ਸਕੇਗੀ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੀ ਬਠਿੰਡਾ
ਹਰਸਿਮਰਤ ਬਾਦਲ ਨੇ ਕਿਹਾ ਕਿ ਏਮਜ਼ ਦਾ ਕੰਮ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬ ਸਰਕਾਰ ਨੂੰ ਘੇਰਦੇ ਹੋਏ ਹਰਸਿਮਰਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਵਿੱਚ ਆਉਂਦੇ-ਜਾਂਦੇ ਨਹੀਂ ਤੇ ਇਸ ਦਾ ਜਵਾਬ ਲੋਕ ਉਨ੍ਹਾਂ ਨੂੰ ਲੋਕ ਸਭਾ ਚੋਣਾਂ 'ਚ ਦੇਣਗੇ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਏਮਜ਼ ਸ਼ੁਰੂ ਹੋਣ ਤੋਂ ਬਾਅਦ ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਦਵਾਈਆਂ ਸਬੰਧੀ ਵਪਾਰ ਵੀ ਸ਼ੁਰੂ ਹੋਵੇਗਾ।

ABOUT THE AUTHOR

...view details