ਤਲਵੰਡੀ ਸਾਬੋ: ਸਥਾਨਕ ਪਿੰਡ ਸਿੰਗੋ ਵਿਖੇ ਪਿਛਲੇ 15 ਸਾਲਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕੀਤੀ ਜਾ ਰਹੀ ਕਥਾ ਦੀ ਸਮਾਪਤੀ ਮੌਕੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਵਿੱਚ ਇੱਕ ਵਿਸ਼ੇਸ਼ ਧਾਰਮਿਕ ਸਮਾਗਮ ਕੀਤਾ ਗਿਆ।
ਬਠਿੰਡਾ ਦੇ ਪਿੰਡ ਸਿੰਗੋ ਚ ਧਾਰਮਿਕ ਸਮਾਗਮ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਸ਼ਿਰਕਤ - singho Bathinda
ਪਿੰਡ ਸਿੰਗੋ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੇ ਸ਼ਹਿਰਾਂ, ਨਗਰਾਂ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਲੜੀਵਾਰ ਪ੍ਰਵਾਹ ਅਕਸਰ ਚਲਦੇ ਰਹਿੰਦੇ ਹਨ ਪਰ ਪਿੰਡਾਂ ਚ ਅਜਿਹੇ ਪ੍ਰੋਗਰਾਮ ਘੱਟ ਹੀ ਦੇਖਣ ਨੂੰ ਮਿਲਦੇ ਹਨ।
ਫ਼ੋਟੋ
ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੇ ਸ਼ਹਿਰਾਂ, ਨਗਰਾਂ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੇ ਲੜੀਵਾਰ ਪ੍ਰਵਾਹ ਅਕਸਰ ਚਲਦੇ ਰਹਿੰਦੇ ਹਨ ਪਰ ਪਿੰਡਾਂ ਚ ਅਜਿਹੇ ਪ੍ਰੋਗਰਾਮ ਘੱਟ ਹੀ ਦੇਖਣ ਨੂੰ ਮਿਲਦੇ ਹਨ।
ਉਨ੍ਹਾਂ ਨੇ ਸਿੰਗੋ ਪਿੰਡ ਦੀ ਸਮੁੱਚੀ ਸੰਗਤ ਅਤੇ ਗੁਰਦੁਆਰਾ ਕਮੇਟੀ ਨੂੰ ਲਗਾਤਾਰ 15 ਸਾਲ ਕਥਾ ਪ੍ਰਵਾਹ ਚਲਾਉਣ 'ਤੇ ਵਧਾਈ ਦਿੱਤੀ, ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅੱਜ ਤੋਂ ਮੁੜ ਕਥਾ ਸ਼ੁਰੂ ਕਰ ਦਿੱਤੀ ਗਈ ਹੈ।