ਤਲਵੰਡੀ ਸਾਬੋ : ਪਿਛਲੇ ਸਮੇਂ ਦੌਰਾਨ ਗੜੇਮਾਰੀ ਕਰਕ ਤਬਾਹ ਹੋਈ ਨਰਮੇ ਦੀ ਫ਼ਸਲ ਅਤੇ ਹੁਣ ਸੂਬੇ ਦੇ ਵਿੱਚ ਪੈ ਰਹੇ ਮੀਂਹ ਕਾਰਨ ਬਰਬਾਦ ਹੋ ਰਹੀਆਂ ਝੋਨੇ ਦੀਆਂ ਫ਼ਸਲਾਂ ਵਾਸਤੇ ਕਿਸਾਨ ਲਗਾਤਾਰ ਗੁਰਦਾਵਰੀ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਹਲਕੇ ਦੇ ਸਾਬਕਾ ਐੱਮਐੱਲਏ ਜੀਤਮਹਿੰਦਰ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਬਠਿੰਡਾ ਦੇ ਡੀ.ਸੀ ਨੂੰ ਮਿਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈ ਗੜੇਮਾਰੀ ਕਰ ਕੇ ਹਲਕੇ 25 ਪਿੰਡਾਂ ਵਿੱਚ ਕਿਸਾਨਾਂ ਦੀ ਨਰਮੇ ਲਗਭਗ 10,000 ਏਕੜ ਫ਼ਸਲ ਤਬਾਹ ਹੋਈ ਸੀ, ਪਰ ਅਧਿਕਾਰੀਆਂ ਨੇ ਗੁਰਦਾਵਰੀ ਨਾ ਕਰ ਕੇ ਕੋਈ ਵੀ ਰਿਪੋਰਟ ਸਰਕਾਰ ਨੂੰ ਨਹੀਂ ਭੇਜੀ।
ਉਨ੍ਹਾਂ ਇਹ ਵੀ ਇਲਜ਼ਾਮ ਲਾਏ ਕਿ ਉਸ ਸਮੇਂ ਦੌਰਾਨ ਤਬਾਹ ਹੋਏ ਘਰਾਂ, ਪੁੱਲਾਂ ਆਦਿ ਦਾ ਵੀ ਕੋਈ ਵੇਰਵਾ ਡੀਸੀ ਦਫ਼ਤਰ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਡੀਸੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਾਸਤੇ ਹੁਕਮ ਜਾਰੀ ਕਰਨ।