ਪੰਜਾਬ

punjab

By

Published : Oct 20, 2022, 6:50 PM IST

ETV Bharat / state

STF ਕੋਲੋਂ ਬਚ ਕੇ ਨਿਕਲੇ ਨਸ਼ਾ ਤਸਕਰ, ਤਸਕਰਾਂ ਦੀ ਕਾਰ ਕੀਤੀ ਪੁਲਿਸ ਨੇ ਜ਼ਬਤ, ਕਾਰ ਵਿੱਚੋਂ ਬਰਾਮਦ ਹੋਈ ਹੈਰੋਇਨ

ਨਸ਼ਾ ਤਸਕਰਾਂ ਨੇ ਐੱਸਟੀਐੱਫ ਦਾ ਨਾਕਾ ਤੋੜ ਕੇ ਫਰਾਰ (Escaped after breaking the STF gate) ਹੋਣ ਦੀ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਕਾਬੰਦੀ ਦੌਰਾਨ ਨਸ਼ਾ ਤਸਕਰਾਂ ਦੀ ਕਾਰ ਨੂੰ ਘੇਰਿਆ ਗਿਆ ਸੀ ਅਤੇ ਤਸਕਰ ਮੌਕੇ ਉੱਤੇ ਕਾਰ ਛੱਡ ਕੇ ਫਰਾਰ ਹੋ ਗਏ ।

Drug smugglers escaped from STF in Bathinda, police seized smugglers' car, heroin was recovered from the car
ਐੱਸਟੀਐੱਫ ਕੋਲੋਂ ਬਚ ਨਿਕਲੇ ਨਸ਼ਾ ਤਸਕਰ, ਤਸਕਰਾਂ ਦੀ ਕਾਰ ਕੀਤੀ ਪੁਲਿਸ ਨੇ ਜ਼ਬਤ, ਕਾਰ ਵਿੱਚੋਂ ਬਰਾਮਦ ਹੋਈ ਹੈਰੋਇਨ

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਪਿੰਡ ਮੱਲਾਂਵਾਲਾ (Mallanwala village of Bathinda) ਵਿੱਚ ਤੜਕੇ 2 ਵਜੇ ਦੇ ਕਰੀਬ ਐਸਟੀਐਫ ਵੱਲੋਂ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਹਰਿਆਣਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਐਸਟੀਐਫ ਦਾ ਨਾਕਾ ਤੋੜ ਕੇ ਭੱਜਣ (Attempt to escape by breaking the gate of STF) ਦੀ ਕੋਸ਼ਿਸ਼ ਕੀਤੀ।



ਪਿੰਡ ਮੱਲਾਂਵਾਲਾ ਦੇ ਪੰਚਾਇਤ ਮੈਂਬਰ ਗੁਰਬਚਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਨੇ ਫੋਨ ਕਰਕੇ ਦੱਸਿਆ ਸੀ ਕਿ ਪਿੰਡ ਵਿੱਚ ਗੋਲੀ ਚੱਲਣ ਦੀ ਆਵਾਜ਼ ਆਈ ਹੈ। ਉਨ੍ਹਾਂ ਕਿਹਾ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਮੌਜੂਦ ਹਨ, ਜਿਸ ਤੋਂ ਬਾਅਦ ਉਸ ਵੱਲੋਂ ਸਬੰਧਤ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਮੌਕੇ ਉੱਤੇ ਪਹੁੰਚ ਕੇ ਨਸ਼ੇ ਵਾਲੇ ਵਾਹਨ ਦੀ ਤਲਾਸ਼ੀ (Search for a vehicle containing drugs) ਲਈ।




ਐੱਸਟੀਐੱਫ ਕੋਲੋਂ ਬਚ ਕੇ ਨਿਕਲੇ ਨਸ਼ਾ ਤਸਕਰ, ਤਸਕਰਾਂ ਦੀ ਕਾਰ ਕੀਤੀ ਪੁਲਿਸ ਨੇ ਜ਼ਬਤ, ਕਾਰ ਵਿੱਚੋਂ ਬਰਾਮਦ ਹੋਈ ਹੈਰੋਇਨ






ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਵਾਹਨ ਚਾਲਕਾਂ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਨੇ ਵਾਹਨ ਨੂੰ ਘੇਰਾ ਪਾ ਲਿਆ ਅਤੇ ਵਾਹਨ ਚਾਲਕ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ (Leaving the car escaped from the scene) ਹੋ ਗਏ।



ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਦੌਰਾਨ ਕਾਰ ਵਿੱਚੋਂ 24 ਗ੍ਰਾਮ ਹੈਰੋਇਨ ਬਰਾਮਦ (24 grams of heroin recovered from the car) ਹੋਈ ਹੈ।ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਫਰਾਰ ਨਸ਼ਾ ਤਸਕਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਤੇਜ਼ ਰਫਤਾਰ ਥਾਰ ਨੇ ਸ਼ਹਿਰ ਵਿੱਚ ਮਚਾਇਆ ਕਹਿਰ ਤੋੜੇ ਦੁਕਾਨਾਂ ਦੇ ਸ਼ੀਸ਼ੇ

ABOUT THE AUTHOR

...view details