ਬਠਿੰਡਾ:ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਦਾਆਵੇ ਕਰਦੀ ਹੈ ਪਰ ਇਹ ਦਾਹਵੇ ਬਠਿੰਡਾ ਦੀ ਚੌਸਰ ਬਸਤੀ ਦੇ ਵਿਦਿਆਰਥੀਆਂ ਅੱਗੇ ਝੂਠੇ ਦਿਖਾਈ ਦੇ ਰਹੇ ਹਨ।
ਬਠਿੰਡਾ ਦੇ ਚੌਸਰ ਬਸਤੀ ਵਿਚਲੇ ਸਕੂਲ ਨੂੰ ਬੰਦ ਕਰਨ ਦੇ ਵਿਰੋਧ 'ਚ ਵਿਦਿਆਰਥੀਆਂ ਨੇ ਆਪਣੇ ਮਾਪਿਆਂ ਨਾਲ ਮੁੱਖ ਮਾਰਗ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਚਾਂਸਲਰ ਨੇ ਪਿਛਲੇ ਸਕੂਲ ਨੂੰ ਨਵਾਂ ਬਣਾਉਣ ਦੇ ਨਾਂ ਤੇ ਉਨ੍ਹਾਂ ਦੇ ਦਾਖਲੇ ਧੋਬੀਆਣਾ ਬਸਤੀ ਵਿਚਲੇ ਸਕੂਲ ਵਿੱਚ ਕਰਵਾਉਣ ਲਈ ਕਿਹਾ।
ਸਕੂਲ ਖ਼ਾਤਰ ਸੜਕਾਂ ’ਤੇ ਉੱਤਰੇ ਵਿਦਿਆਰਥੀ, ਜਾਣੋ ਕਿਉਂਸਕੂਲ ਖ਼ਾਤਰ ਸੜਕਾਂ ’ਤੇ ਉੱਤਰੇ ਵਿਦਿਆਰਥੀ, ਜਾਣੋ ਕਿਉਂ ਸਰਕਾਰ ਵੱਲੋਂ ਨਾ ਹੀ ਸਕੂਲ ਤਿਆਰ ਕੀਤਾ ਗਿਆ ਅਤੇ ਨਾ ਹੀ ਸਕੂਲ ਨੂੰ ਅਪਗਰੇਡ ਕੀਤਾ ਹੈ ਉਲਟਾ ਧੋਬੀਆਣਾ ਬਸਤੀ ਵਿਚਲੇ ਸਕੂਲ ਦਾ ਮਾਹੌਲ ਠੀਕ ਨਾ ਹੋਣ ਕਾਰਨ ਵਿਦਿਆਰਥੀਆਂ ਦੇ ਮਾਪੇ ਬਹੁਤ ਪ੍ਰੇਸ਼ਾਨ ਹਨ।
ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਨੌਜਵਾਨਾਂ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦਾ ਪੁਰਾਣਾ ਸਕੂਲ ਸ਼ੁਰੂ ਨਾ ਕੀਤਾ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ:-ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ