ਪੰਜਾਬ

punjab

ETV Bharat / state

ਓਮੀਕਰੋਨ ਦੇ ਖ਼ਤਰੇ ਨੂੰ ਵੇਖਦਿਆਂ ਆਨਲਾਈਨ ਪ੍ਰੀਖਿਆ ਦੀ ਕੀਤੀ ਮੰਗ - ਆਨਲਾਈਨ ਪ੍ਰੀਖਿਆ ਦੀ ਕੀਤੀ ਮੰਗ

ਓਮੀਕਰੋਨ ਦੇ ਚੱਲਦੇ ਜਿੱਥੇ ਹੋਰ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਕਲਾਸਾਂ ਅਤੇ ਪ੍ਰੀਖਿਆ ਦਾ ਪ੍ਰਬੰਧ (Arranging online classes and exams) ਕੀਤਾ ਗਿਆ ਹੈ। ਉਥੇ ਹੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ (Maharaja Ranjit Singh Technical University) ਦੇ ਪ੍ਰਬੰਧਕਾਂ ਵੱਲੋਂ ਓਮੀਕਰੋਨ ਦੇ ਖ਼ਤਰੇ ਨੂੰ ਵੇਖਦਿਆਂ ਕੋਈ ਫ਼ੈਸਲਾ ਨਹੀਂ ਲਿਆ ਗਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਆਨਲਾਈਨ ਪ੍ਰੀਖਿਆ (Online exam) ਲਈ ਜਾਵੇ ਅਤੇ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇੱਕੋ ਸਮੇਂ ਸਾਰੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਣੀ ਚਾਹੀਦੀ ਹੈ।

ਓਮੀਕਰੋਨ ਦੇ ਖਤਰੇ ਨੂੰ ਵੇਖਦਿਆਂ ਆਨਲਾਈਨ ਪ੍ਰੀਖਿਆ ਦੀ ਕੀਤੀ ਮੰਗ
ਓਮੀਕਰੋਨ ਦੇ ਖਤਰੇ ਨੂੰ ਵੇਖਦਿਆਂ ਆਨਲਾਈਨ ਪ੍ਰੀਖਿਆ ਦੀ ਕੀਤੀ ਮੰਗ

By

Published : Dec 24, 2021, 6:07 PM IST

ਬਠਿੰਡਾ : ਕੋਰੋਨਾ ਦੀ ਤੀਸਰੀ ਲਹਿਰ (Third wave of the corona) ਦੇ ਰੂਪ 'ਚ ਆਈ ਓਮਨੀਕਰੋਨ ਨੂੰ ਵੇਖਦੇ ਹੋਏ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ (Maharaja Ranjit Singh Technical University) ਦੇ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਦੇ ਦਫ਼ਤਰ ਦਾ ਘਿਰਾਓ (Siege of the Vice Chancellor's office) ਕਰ ਆਨਲਾਈਨ ਪ੍ਰੀਖਿਆ (Online exam) ਲੈਣ ਦੀ ਮੰਗ ਕੀਤੀ ਹੈ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿੱਥੇ ਵਿਸ਼ਵ ਪੱਧਰ 'ਤੇ ਓਮੀਕਰੋਨ ਨੇ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਉਥੇ ਹੀ ਭਾਰਤ ਵਿੱਚ ਵੀ ਓਮੀਰੋਨ ਦੇ ਕੇਸ ਲਗਾਤਾਰ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸਿਹਤ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਮਜਬੂਰਨ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਪੈ ਰਿਹਾ ਹੈ।

ਓਮੀਕਰੋਨ ਦੇ ਖਤਰੇ ਨੂੰ ਵੇਖਦਿਆਂ ਆਨਲਾਈਨ ਪ੍ਰੀਖਿਆ ਦੀ ਕੀਤੀ ਮੰਗ

ਇਹ ਵੀ ਪੜ੍ਹੋ :Ludhiana Court Blast: ਲੁਧਿਆਣਾ ਪਹੁੰਚੇ ਕਿਰਨ ਰਿਜਿਜੂ ਨੇ ਕਿਹਾ, ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਆਇਆ ਹਾਂ

ਉਨ੍ਹਾਂ ਕਿਹਾ ਕਿ ਓਮੀਕਰੋਨ ਦੇ ਚੱਲਦੇ ਜਿੱਥੇ ਹੋਰ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਕਲਾਸਾਂ ਅਤੇ ਪ੍ਰੀਖਿਆ ਦਾ ਪ੍ਰਬੰਧ (Arranging online classes and exams) ਕੀਤਾ ਗਿਆ ਹੈ। ਉਥੇ ਹੀ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ (Maharaja Ranjit Singh Technical University) ਦੇ ਪ੍ਰਬੰਧਕਾਂ ਵੱਲੋਂ ਓਮੀਕਰੋਨ ਦੇ ਖ਼ਤਰੇ ਨੂੰ ਵੇਖਦਿਆਂ ਕੋਈ ਫ਼ੈਸਲਾ ਨਹੀਂ ਲਿਆ ਗਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਆਨਲਾਈਨ ਪ੍ਰੀਖਿਆ (Online exam) ਲਈ ਜਾਵੇ ਅਤੇ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਇੱਕੋ ਸਮੇਂ ਸਾਰੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਜਾਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਕਹਿਣਾ ਕਿ ਜਦੋਂ ਤੱਕ ਯੂਨੀਵਰਸਿਟੀ ਵਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਆਪਣਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰੱਖਣਗੇ। ਉਧਰ ਇਸ ਸਬੰਧੀ ਜਦੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਟਾਲਾ ਵੱਟਦੇ ਨਜ਼ਰ ਆਏ।

ਇਹ ਵੀ ਪੜ੍ਹੋ :ਵਿਧਾਨ ਸਭਾ ਚੋਣਾਂ 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ

ABOUT THE AUTHOR

...view details