ਬਠਿੰਡਾ:ਨਸ਼ਿਆ ਨਾਲ ਨੌਜਵਾਨਾਂ ਦੀ ਮੌਤਾਂ ਹੋ ਰਹੀਆ ਹਨ। ਬਠਿੰਡਾ ਵਿਚ ਇਕ ਸੜਕ ਉਤੇ ਕਾਰ ਵਿਚ ਇਕ ਨੌਜਵਾਨ ਦੀ ਲਾਸ਼ (Corpse) ਮਿਲੀ ਹੈ। ਕਾਰ ਵਿਚ ਹੀ ਟੀਕਾ ਅਤੇ ਕਾਲੇ ਰੰਗ ਦੀ ਇੱਕ ਪੁੜੀ ਵੀ ਬਰਾਮਦ ਹੋਈ ਹੈ। ਸਮਾਜ ਸੇਵੀ ਸੰਸਥਾਂ ਵੱਲੋਂ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ।
ਇਸ ਬਾਰੇ ਰਾਜਿੰਦਰ ਕੁਮਾਰ ਸਮਾਜ ਸੇਵੀ ਦਾ ਕਹਿਣਾ ਹੈ ਕਿ ਨੌਜਵਾਨ ਦੀ ਲਾਸ਼ ਨੂੰ ਗੱਡੀ ਵਿਚੋਂ ਕੱਢਿਆ ਗਿਆ ਤਾਂ ਉਸ ਕੋਲੋਂ ਇੱਕ ਪੁੜੀ ਅਤੇ ਟੀਕੇ ਦਾ ਰੈਪਰ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਹੈ ਕਿ ਨੌਜਵਾਨ ਨੂੰ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ। ਸਰਕਾਰੀ ਹਸਪਤਾਲ ਦੇ ਡਾਕਟਰ ਪੁਨੀਤ ਦਾ ਕਹਿਣ ਹੈ ਕਿ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।