ਬਠਿੰਡਾ: ਸਥਾਨਕ ਐੱਨਐੱਫਐੱਲ ਕਾਲੋਨੀ ਵਿੱਚ ਬਣੀ ਝੀਲ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਵੱਲੋਂ ਪੁਲਿਸ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਨੂੰ ਝੀਲ ਵਿੱਚੋਂ ਬਾਹਰ ਕੱਢਿਆ ਗਿਆ।
ਬਠਿੰਡਾ ਝੀਲ 'ਚੋਂ ਵਿਅਕਤੀ ਦੀ ਮਿਲੀ ਲਾਸ਼ - covid-19
ਬਠਿੰਡਾ ਐੱਨਐੱਫਐੱਲ ਝੀਲ 'ਚੋਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇੱਕ ਵਿਅਕਤੀ ਵੱਲੋਂ ਆਰਥਿਕ ਪੱਖ ਤੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਮਿਲੀ ਹੈ। ਥਰਮਲ ਥਾਣਾ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਇਸ ਮੌਕੇ 'ਤੇ ਥਰਮਲ ਥਾਣਾ ਦੇ ਇੰਚਾਰਜ ਨੇ ਦੱਸਿਆ ਕਿ ਇਹ ਵਿਅਕਤੀ ਦੀ ਸ਼ਨਾਖ਼ਤ ਦਰਸ਼ਨ ਸਿੰਘ ਵਜੋਂ ਹੋਈ ਹੈ। ਜਿਸ ਦੀ ਉਮਰ 34 ਹੈ ਅਤੇ ਐੱਨਐੱਫਐੱਲ ਕਾਲੋਨੀ ਦਾ ਹੀ ਰਹਿਣ ਵਾਲਾ ਹੈ। ਜੋ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬਤੌਰ ਅਧਿਆਪਕ ਸੀ ਅਤੇ ਬੀਤੇ ਕੱਲ੍ਹ ਆਪਣੇ ਘਰੋਂ 11 ਵਜੇ ਤੋਂ ਲਾਪਤਾ ਸੀ।
ਜਿਸ ਤੋਂ ਬਾਅਦ ਬਠਿੰਡਾ ਐੱਨਐੱਫਐੱਲ ਝੀਲ ਵਿੱਚੋਂ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਫਿਲਹਾਲ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ 'ਚ ਭੇਜਿਆ ਜਾ ਰਿਹਾ ਹੈ, ਤੇ 174 ਦੀ ਕਾਰਵਾਈ ਕਰਦਿਆਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।