ਬਠਿੰਡਾ:ਇਕ ਪਾਸੇ ਸਰਕਾਰ(goverment) ਵਲੋਂ ਜਿੱਥੇ ਬੱਚਿਆਂ ਨੂੰ ਚੰਗੀ ਸਿੱਖਿਆ(good education) ਉਪਲੱਬਧ ਕਰਵਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਨਾ ਭਰੇ ਜਾਣ ਤੇ ਪੇਪਰ ਨਹੀਂ ਦੇਣ ਦਿੱਤਾ ਜਾ ਰਿਹਾ ਹੈ।
ਬਠਿੰਡਾ(bathinda) ਦੀ ਪੁਲਿਸ ਲਾਈਨ ਸਥਿਤ ਪੁਲਿਸ ਪਬਲਿਕ ਸਕੂਲ(Police Public School) ਦੀ ਮੈਨੇਜਮੈਂਟ ਵੱਲੋਂ ਅੱਜ ਸੌ ਦੇ ਕਰੀਬ ਬੱਚਿਆਂ ਨੂੰ ਇਸ ਲਈ ਪੇਪਰ ਨਹੀਂ ਦੇਣ ਦਿੱਤਾ। ਕਿਉਂਕਿ ਉਨ੍ਹਾਂ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਫੀਸ ਜਮ੍ਹਾ ਨਹੀਂ ਕਰਵਾਈ ਗਈ ਸੀ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਕੋਰੋਨਾ(corona) ਕਰਕੇ ਪਹਿਲਾਂ ਹੀ ਉਹ ਘਾਟਾ ਝੱਲ ਰਹੇ ਹਨ। ਦੂਸਰੇ ਪਾਸੇ ਸਕੂਲ ਪ੍ਰਸ਼ਾਸਨ ਵੱਲੋਂ ਲਗਾਤਾਰ ਉਨ੍ਹਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ, ਅਤੇ ਸਾਰੀ ਫੀਸ ਇੱਕਠੀ ਭਰਨ ਦੀ ਗੱਲ ਕਹੀ ਜਾ ਰਹੀ ਹੈ।
ਫੀਸ ਨਾ ਭਰੇ ਜਾਣ 'ਤੇ ਬੱਚਿਆਂ ਨੂੰ ਕੱਢਿਆ ਪੇਪਰ ਚੋਂ ਬਾਹਰ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਦੋਂ ਉਹ ਆਪਣੇ ਬੱਚਿਆਂ ਦਾ ਨਾਂ ਕਟਵਾਉਣ ਲਈ ਪ੍ਰਿੰਸੀਪਲ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਫੀਸ ਕਰੋ ਫੇਰ ਅਸੀਂ ਤੁਹਾਡੇ ਬੱਚਿਆਂ ਦਾ ਨਾਂ ਕੱਟਾਂਗੇ। ਸਕੂਲ ਫ਼ੀਸ ਕਰਕੇ ਬਾਹਰ ਕੱਢੇ ਗਏ, ਬੱਚਿਆਂ ਨੇ ਕਿਹਾ ਕਿ ਭਾਵੇਂ ਉਨ੍ਹਾਂ ਵਲੋਂ ਫੀਸ ਜਮ੍ਹਾ ਨਹੀਂ ਕਰਵਾਈ ਗਈ।
ਪਰ ਫਿਰ ਵੀ ਸਕੂਲ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਨੂੰ ਦੇਖਦਿਆਂ ਪੇਪਰ ਦਿੱਤੇ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ। ਉਧਰ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਕੂਲ ਪ੍ਰਾਈਵੇਟ ਹੈ ਅਤੇ ਇਹ ਸਕੂਲ ਫੀਸਾਂ ਤੇ ਹੀ ਚੱਲਦਾ ਹੈ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀ ਜਾ ਸਕੀ ਜਿਸ ਦਾ ਵੱਡਾ ਕਾਰਨ ਬੱਚਿਆਂ ਵੱਲੋਂ ਸਕੂਲ ਫੀਸ ਨਾ ਭਰਨਾ ਹੈ।
ਇਹ ਵੀ ਪੜ੍ਹੋ:NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ