ਬਠਿੰਡਾ: ਸ਼ਹਿਰ 'ਚ ਛਿੰਦਰ ਕੌਰ ਨੂੰ ਅਕਸਰ ਹੀ ਕੁਰਤਾ,ਪਜਾਮਾ ਤੇ ਪੱਗ ਬੰਨ ਕੇ ਆਟੋ ਚਲਾਉਂਦੀ ਹੋਏ ਵੇਖਿਆ ਗਿਆ ਹੈ। ਆਖਿਰਕਾਰ ਇੱਕ ਔਰਤ ਨੂੰ ਰੋਜ਼ੀ ਰੋਟੀ ਕਮਾਉਣ ਲਈ ਮਰਦਾਂ ਦਾ ਪਹਿਰਾਵਾਂ ਕਿਉਂ ਅਪਣਾਉਣਾ ਪਿਆ ਜਾਣਦੇ ਹਾਂ ਛਿੰਦਰ ਕੌਰ ਦੀ ਕਹਾਣੀ..ਉਸੇ ਦੀ ਜ਼ੁਬਾਨੀ
ਛਿੰਦਰ ਕੌਰ ਦਾ ਕਹਿਣਾ ਹੈ ਕਿ ਪੇਕੇ ਘਰ ਆਉਣ ਮਗਰੋਂ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇਸ ਦੇ ਚਲਦੇ ਉਹ ਲਗਾਤਾਰ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰ ਰਹੀ ਹੈ ਤੇ ਬਿਮਾਰ ਮਾਂ ਦਾ ਇਲਾਜ ਕਰਵਾ ਰਹੀ ਹੈ।
ਛਿੰਦਰ ਨੂੰ ਅਕਸਰ ਹੀ ਮਰਦਾਂ ਦੇ ਪਹਿਰਾਵੇ ਕੁਰਤੇ ਪਜ਼ਾਮੇ ਤੇ ਪੱਗ ਬੰਨੇ ਹੋਏ ਵੇਖਿਆ ਜਾ ਸਕਦਾ ਹੈ। ਮਰਦਾਂ ਦਾ ਪਹਿਰਾਵਾਂ ਪਾ ਕੇ ਆਟੋ ਚਲਾਉਣ ਬਾਰੇ ਛਿੰਦਰ ਨੇ ਦੱਸਿਆ ਆਮ ਤੌਰ 'ਤੇ ਔਰਤਾਂ ਆਟੋ ਰਿਕਸ਼ਾ ਨਹੀਂ ਚਲਾਉਂਦੀਆਂ, ਪਰ ਉਹ ਇੱਕ ਮਹਿਲਾਂ ਹੋ ਕੇ ਆਟੋ ਚਲਾਉਂਦੀ ਹੈ। ਉਸ ਨੇ ਔਰਤਾਂ ਪ੍ਰਤੀ ਵੱਧ ਰਹੇ ਅਪਰਾਧਕ ਮਾਹੌਲ ਨੂੰ ਵੇਖਦੇ ਹੋਏ ਮਰਦਾਂ ਦਾ ਪਹਿਰਾਵਾ ਅਪਣਾਇਆ ਹੈ।
ਇਹ ਵੀ ਪੜ੍ਹੋ : ਬਜ਼ੁਰਗ ਦੀ ਦਰਦਭਰੀ ਦਾਸਤਾਂ, ਪਰਿਵਾਰ ਦੇ 5 ਮੈਂਬਰਾਂ ਨੂੰ ਕਾਲੇ ਦੌਰ ਦੌਰਾਨ ਉਤਾਰ ਦਿੱਤਾ ਸੀ ਮੌਤ ਦੇ ਘਾਟ
ਗਰੀਬੀ ਤੇ ਆਰਥਿਕ ਤੰਗੀ ਦੇ ਬਾਵਜੂਦ ਛਿੰਦਰ ਪਾਲ ਕੌਰ ਲੋਕਾਂ ਨੂੰ ਹੌਸਲੇ ਨਾਲ ਜ਼ਿੰਦਗੀ ਜਿਉਣ ਲਈ ਪ੍ਰੇਰਤ ਕਰਦੀ ਹੈ। ਈਟੀਵੀ ਭਾਰਤ ਛਿੰਦਰ ਕੌਰ ਦੇ ਇਸ ਹੌਸਲੇ ਨੂੰ ਸਲਾਮ ਕਰਦਾ ਹੈ ਤੇ ਇਸ ਦੇ ਨਾਲ ਹੀ ਸਰਕਾਰ ਤੇ ਸਮਾਜ ਸੇਵੀ ਤੇ ਦਾਨੀ ਸੱਜਣਾ ਤੋਂ ਛਿੰਦਰ ਪਾਲ ਕੌਰ ਦੀ ਮਦਦ ਦੀ ਅਪੀਲ ਕਰਦਾ ਹੈ।