ਬਠਿੰਡਾ: ਮਾਲਵਾ ਖੇਤਰ ਦਾ ਪਹਿਲਾ ਪੁਲਿਸ ਫਰੈਂਡਲੀ ਥਾਣਾ ਸਿਵਲ ਲਾਈਨ ਬਠਿੰਡਾ ਨੂੰ ਬਣਾਇਆ ਗਿਆ ਹੈ। ਇਸ ਦੀ ਜਾਣਕਾਰੀ ਬਠਿੰਡਾ ਜ਼ੋਨ ਦੇ ਆਈਜੀ ਐੱਮ.ਐੱਫ. ਫਾਰੂਖੀ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਫਿੱਕੀ ਵੱਲੋਂ ਬਠਿੰਡਾ ਸਿਵਲ ਲਾਈਨ ਦੇ ਮਾਡਲ ਪੁਲਿਸ ਸਟੇਸ਼ਨ ਨੂੰ ਬੈਸਟ ਮਾਡਰਨ ਥਾਣੇ ਵਜੋਂ ਚੁਣਿਆ ਗਿਆ ਹੈ।
ਬਠਿੰਡਾ ਸਿਵਲ ਥਾਣੇ ਨੂੰ ਮਿਲਿਆ ਬੈਸਟ ਮਾਡਰਨ ਥਾਣੇ ਦਾ ਅਵਾਰਡ
ਬਠਿੰਡਾ ਸਿਵਲ ਲਾਈਨ ਪੁਲਿਸ ਸਟੇਸ਼ਨ ਨੂੰ ਬੈਸਟ ਮਾਡਰਨ ਥਾਣੇ ਵਜੋਂ ਚੁਣਿਆ ਗਿਆ ਹੈ। ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲਿਸ ਵੱਲੋਂ ਵੱਖਰੇ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ 2018 ਦਸੰਬਰ ਵਿੱਚ ਥਾਣਾ ਸਿਵਲ ਲਾਈਨ ਨੂੰ ਮਾਡਰਨ ਥਾਣਾ ਦੇ ਤੌਰ 'ਤੇ ਤਿਆਰ ਕੀਤਾ ਗਿਆ ਸੀ। ਥਾਣੇ ਵਿੱਚ ਵੇਟਿੰਗ ਹਾਲ ਮਹਿਲਾਵਾਂ ਵਾਸਤੇ ਅਲੱਗ ਹੈਲਪਲਾਈਨ ਡੈਸਕ ਅਤੇ ਹੋਰ ਮਾਡਰਨ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੁਲਿਸ ਵੱਲੋਂ ਵੱਖਰੇ ਪ੍ਰਬੰਧ ਕੀਤੇ ਗਏ ਹਨ। ਆਈਜ. ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਚਾਰ ਹੋਰ ਪੁਲਿਸ ਥਾਣਿਆਂ ਨੂੰ ਮਾਡਲ ਪੁਲਿਸ ਸਟੇਸ਼ਨ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਪੁਲਿਸ ਸਟੇਸ਼ਨ ਨੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਥਾਣਾ ਸਿਵਲ ਲਾਈਨਜ਼ ਦੇ ਪ੍ਰਭਾਰੀ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਕਿਸਮ ਦੀ ਕਮੀ ਨਹੀਂ ਛੱਡੀ ਜਾ ਰਹੀ ਹੈ।