ਬਠਿੰਡਾ : ਗੋਇੰਦਵਾਲ ਜੇਲ੍ਹ ਵਿੱਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਨਜ਼ਰ ਆ ਰਿਹਾ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ 50 ਤੋਂ ਉੱਪਰ ਹਾਰਡਕੌਰ ਗੈਂਗਸਟਰ ਬੰਦ ਹੋਣ ਕਾਰਨ ਜਿਥੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਜੇਲ੍ਹ ਦੀ ਸੁਰੱਖਿਆ ਕੇਂਦਰੀ ਸੁਰੱਖਿਆ ਬਲਾਂ ਦੇ ਹੱਥ ਵਿੱਚ ਹੈ। ਇਸਦੇ ਨਾਲ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਜੈਮਰ ਲੱਗੇ ਹੋਏ ਹਨ ਤਾਂ ਜੋ ਜੇਲ੍ਹ ਵਿਚ ਬੰਦ ਕੈਦੀ ਜਾਂ ਹਵਾਲਾਤੀ ਕਿਸੇ ਤਰ੍ਹਾਂ ਦੇ ਮੋਬਾਈਲ ਦੀ ਵਰਤੋਂ ਨਾ ਕਰ ਸਕਣ ਪਰ ਇਸ ਦੇ ਨਾਲ ਹੀ ਹੁਣ ਬਠਿੰਡਾ ਸਿਵਲ ਪ੍ਰਸ਼ਾਸਨ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ।
ਨੈਸ਼ਨਲ ਫਰਟੀਲਾਈਜ਼ਰ ਨੂੰ ਵੀ ਨੋ ਫਾਲਾਈ ਜ਼ੋਨ ਐਲਾਨਿਆ :ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਸ਼ੋਕਤ ਅਹਿਮਦ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਜਿਥੇ ਜੇਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ, ਉੱਥੇ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਅਤੇ ਨੈਸ਼ਨਲ ਫਰਟੀਲਾਈਜ਼ਰ ਨੂੰ ਨੋ ਫਾਲਾਈ ਜ਼ੋਨ ਐਲਾਨਿਆ ਗਿਆ ਹੈ ਇਸ ਦੇ ਨਾਲ ਹੀ ਕੇਂਦਰੀ ਜੇਲ੍ਹ ਬਠਿੰਡਾ ਦੇ ਅੰਦਰ ਅਤੇ ਬਾਹਰ ਲਈ ਇੱਕ ਵੱਖਰਾ ਆਰਡਰ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਚਾਹੇ ਮੁਲਾਕਾਤ ਕਰਨ ਲਈ ਆਇਆ ਹੈ ਜਦ ਜੇਲ੍ਹ ਦੇ ਅੰਦਰ ਮੌਜੂਦ ਹੈ ਉਹ ਕਿਸੇ ਤਰ੍ਹਾਂ ਦਾ ਵੀ ਤਿੱਖਾ ਨੁਕੀਲਾ ਜਾਂ ਤੇਜ਼ਧਾਰ ਵਸਤੂ ਅੰਦਰ ਲਿਜਾਣ ਦੀ ਸਖਤ ਮਨਾਹੀ ਕੀਤੀ ਗਈ ਹੈ।