ਪੰਜਾਬ

punjab

ETV Bharat / state

ਆਈਏਐਸ ਦੇ ਨਤੀਜਿਆਂ 'ਚੋਂ ਮਨਿੰਦਰਜੀਤ ਕੌਰ ਨੇ ਹਾਸਿਲ ਕੀਤਾ 246ਵਾਂ ਰੈਂਕ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਮੰਗਲਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਅਤੇ ਬਠਿੰਡਾ ਦੀ ਸਹਾਇਕ ਕਮਿਸ਼ਨਰ ਮਨਿੰਦਰਜੀਤ ਕੌਰ ਨੇ ਆਈਏਐਸ ਪ੍ਰੀਖਿਆ ’ਚ ਸਫਲਤਾ ਹਾਸਲ ਕੀਤੀ ਹੈ। ਉਸਨੇ ਪੂਰੇ ਦੇਸ਼ 'ਚੋਂ 246ਵਾਂ ਸਥਾਨ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਜਦੋਂ ਕਿ ਪੰਜਾਬ ’ਚੋਂ ਉਸਦਾ ਪੰਜਵਾਂ ਨੰਬਰ ਹੈ।

ਆਈਏਐਸ ਦੇ ਨਤੀਜਿਆਂ 'ਚੋਂ ਮਨਿੰਦਰਜੀਤ ਕੌਰ ਨੇ ਹਾਸਿਲ ਕੀਤਾ 246ਵਾਂ ਰੈਂਕ
ਆਈਏਐਸ ਦੇ ਨਤੀਜਿਆਂ 'ਚੋਂ ਮਨਿੰਦਰਜੀਤ ਕੌਰ ਨੇ ਹਾਸਿਲ ਕੀਤਾ 246ਵਾਂ ਰੈਂਕ

By

Published : Aug 7, 2020, 5:21 AM IST

ਬਠਿੰਡਾ: ਪਿੰਡ ਸ਼ਹਿਣਾ ਦੀ ਮਨਿੰਦਰਜੀਤ ਕੌਰ ਗਿੱਲ ਨੇ ਆਈਏਐਸ ਦੇ ਆਏ ਨਤੀਜਿਆਂ ਵਿੱਚ ਪੂਰੇ ਦੇਸ਼ ਵਿੱਚੋਂ 246ਵਾਂ ਰੈਂਕ ਹਾਸਲ ਕੀਤਾ ਹੈ। ਮਨਿੰਦਰਜੀਤ ਗਿੱਲ ਨੇ 2018 'ਚ ਪੀਸੀਐਸ ਕਲੀਅਰ ਕੀਤਾ ਸੀ, ਜਿਸ ਵਿੱਚ ਉਸਨੇ 5ਵਾਂ ਸਥਾਨ ਹਾਸਲ ਕੀਤਾ ਸੀ।

ਆਈਏਐਸ ਦੇ ਨਤੀਜਿਆਂ 'ਚੋਂ ਮਨਿੰਦਰਜੀਤ ਕੌਰ ਨੇ ਹਾਸਿਲ ਕੀਤਾ 246ਵਾਂ ਰੈਂਕ

ਲੌਕਡਾਊਨ ਦੌਰਾਨ ਜੂਨ ਮਹੀਨੇ ਉਸ ਦੀ ਬਠਿੰਡਾ ਜ਼ਿਲ੍ਹੇ 'ਚ ਜੀਏਟੂ ਡਿਪਟੀ ਕਮਿਸ਼ਨਰ 'ਤੇ ਜੁਆਇੰਨਗ ਹੋਈ ਸੀ। ਇਸੇ ਦੌਰਾਨ ਲੰਘੇ ਮੰਗਲਵਾਰ ਨੂੰ ਆਈਏਐਸ ਦਾ ਨਤੀਜਾ ਆਇਆ। ਜਿਸ ਵਿੱਚੋਂ ਉਸ ਨੇ ਪੂਰੇ ਦੇਸ਼ 'ਚੋਂ 246ਵਾਂ ਸਥਾਨ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ। ਮਨਿੰਦਰਜੀਤ ਬਰਨਾਲਾ ਦੇ ਪਿੰਡ ਸ਼ਹਿਣਾ ਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਉਸ ਨੇ 12ਵੀਂ ਤੱਕ ਪੜ੍ਹਾਈ ਭਦੌੜ ਤੋਂ ਕੀਤੀ, ਜਦੋਂਕਿ ਅਗਲੀ ਸਿੱਖਆ ਤੋਂ ਬਾਅਦ ਬੀਟੈਕ ਝਾਰਖੰਡ ਤੋਂ ਕੀਤੀ ਹੈ। ਮਨਿੰਦਰਜੀਤ ਕੌਰ ਮੁੰਬਈ ’ਚ ਇੱਕ ਫਾਇਨਾਂਸ ਕੰਪਨੀ ’ਚ ਵੀ ਕੰਮ ਕਰਦੀ ਰਹੀ ਹੈ। ਉਸ ਨੇ 2019 ’ਚ ਆਈਏਐਸ ਦਾ ਟੈਸਟ ਦਿੱਤਾ ਸੀ ਜਿਸ ’ਚ ਹੁਣ ਸਫਲਤਾ ਮਿਲੀ ਹੈ। ਉਸਦੀ ਇਸ ਪ੍ਰਾਪਤੀ ਨਾਲ ਪੂਰੇ ਸ਼ਹਿਣਾ ਪਿੰਡ ਸਮੇਤ ਜ਼ਿਲ੍ਹਾ ਨਿਵਾਸੀਆਂ 'ਚ ਖੁਸ਼ੀ ਦਾ ਮਾਹੌਲ ਹੈ।

ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਮਨਿੰਦਰਜੀਤ ਕੌਰ ਗਿੱਲ ਨੇ ਦੱਸਿਆ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਵੱਡੇ ਹੋ ਕੇ ਸਿਰਫ਼ ਸਿਵਲ ਸਰਵਿਸਿਜ਼ ਜਾਵੇ ਅਤੇ ਜ਼ਿਲ੍ਹੇ ਦੀ ਡੀਸੀ ਲੱਗੇ ਤਾਂ ਕਿ ਉਹ ਲੋੜਵੰਦ ਲੋਕਾਂ ਦੀ ਸਮੇਂ ਸਿਰ ਸਹਾਇਤਾ ਕਰ ਸਕੇ। ਮਨਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਸਫਲਤਾ ਦਾ ਸਾਰਾ ਸਿਹਰਾ ਆਪਣੇ ਮਾਂ ਪਿਓ ਨੂੰ ਦਿੰਦੀ ਹੈ ਕਿਉਂਕਿ ਉਨ੍ਹਾਂ ਨੇ ਹੀ ਉਸ ਨੂੰ ਵਾਰ-ਵਾਰ ਪੇਪਰ ਦੇਣ ਲਈ ਉਤਸ਼ਾਹਿਤ ਕੀਤਾ, ਜਿਸ ਤੋਂ ਬਾਅਦ ਉਸ ਨੇ ਤੀਸਰੀ ਵਾਰ ਇਸ ਸਾਲ ਟੈਸਟ ਦਿੱਤਾ ਅਤੇ ਦੇਸ਼ ਵਿੱਚੋਂ 246ਵਾਂ ਰੈਂਕ ਹਾਸਿਲ ਕੀਤਾ।

ABOUT THE AUTHOR

...view details