ਪੰਜਾਬ

punjab

ETV Bharat / state

400 ਜ਼ਿਲ੍ਹਿਆਂ ਵਿੱਚ ਨਵੇਂ ਖਾਤਾ ਧਾਰਕਾਂ ਲਈ ਲਗਾਇਆ ਜਾਵੇਗਾ ਜਾਗਰੂਕਤਾ ਕੈਂਪ

ਕੇਂਦਰ ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਦੀ ਪਹੁੰਚ ਬੈਂਕਾਂ ਤੱਕ ਨਹੀਂ ਹੋ ਪਾਈ ਹੈ ਉਨ੍ਹਾਂ ਲਈ ਦੇਸ਼ ਦੇ ਸਮੁੱਚੇ ਬੈਂਕ ਦੇਸ਼ ਦੇ ਚਾਰ 400 ਜ਼ਿਲ੍ਹਿਆਂ ਵਿੱਚ ਨਵੇਂ ਖਾਤੇ ਖੋਲ੍ਹਣ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕਰਨਗੇ।

ਪੰਜਾਬ ਐਂਡ ਸਿੰਧ ਬੈਂਕ

By

Published : Sep 27, 2019, 11:43 PM IST

ਬਠਿੰਡਾ:ਪੰਜਾਬ ਐਂਡ ਸਿੰਧ ਬੈਂਕ ਦੇ ਉੱਚ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਸਮੂਹ ਬੈਂਕਾਂ ਵਿੱਚ ਨਵੇਂ ਖਾਤੇ ਖੋਲ੍ਹਣ ਸਬੰਧੀ ਦੇਸ਼ ਦੇ 400 ਜ਼ਿਲ੍ਹਿਆਂ ਵਿੱਚ ਜਾਗਰੂਕਤਾ ਸਮਾਗਮ ਕੀਤਾ ਜਾਵੇਗਾ।

ਵੇਖੋ ਵੀਡੀਓ

ਬਠਿੰਡਾ ਵਿੱਚ 5 ਅਕਤੂਬਰ ਨੂੰ ਸਮੂਹ ਬੈਂਕਾਂ ਵੱਲੋਂ 10 ਵਜੇ ਤੋਂ ਖਾਤਾ ਧਾਰਕਾਂ ਦੇ ਲਈ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ। ਕੇਂਦਰ ਸਰਕਾਰ ਨੇ ਟੀਚਾ ਮਿਥਿਆ ਹੈ ਕਿ ਹੁਣ ਜਿਨ੍ਹਾਂ ਲੋਕਾਂ ਦੀ ਪਹੁੰਚ ਬੈਂਕਾਂ ਤੱਕ ਨਹੀਂ ਹੋ ਪਾਈ ਹੈ ਉਨ੍ਹਾਂ ਲਈ ਦੇਸ਼ ਦੇ ਸਮੁੱਚੇ ਬੈਂਕ ਦੇਸ਼ ਦੇ ਚਾਰ 400 ਜ਼ਿਲ੍ਹਿਆਂ ਵਿੱਚ ਨਵੇਂ ਖਾਤੇ ਖੋਲ੍ਹਣ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕਰਨਗੇ।

ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ 100 ਫੁਟੀ ਰੋਡ ਬਰਨਾਲਾ ਬਾਈਪਾਸ ਹਿਲਟਨ ਕੈਸਟਲ ਦੇ ਵਿੱਚ 5 ਅਕਤੂਬਰ ਸਵੇਰੇ 10 ਵਜੇ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਗੱਲ ਦੀ ਪੁਸ਼ਟੀ ਬਠਿੰਡਾ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸਮੇਤ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਰਾਹੀਂ ਦਿੱਤੀ ਗਈ।

ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸਤਬੀਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਜਿਨ੍ਹਾਂ ਲੋਕਾਂ ਦੇ ਬੈਂਕ ਵਿੱਚ ਖਾਤਾ ਨਹੀਂ ਹੈ ਉਨ੍ਹਾਂ ਲੋਕਾਂ ਦੀ ਪਹੁੰਚ ਬੈਂਕਾਂ ਤੱਕ ਲੈ ਕੇ ਜਾਣ ਦੇ ਲਈ ਇੱਕ ਕਸਟਮਰ ਆਊਟਰੀਚ ਇਨਸ਼ੈਟਿਵਸ ਨਾਂ ਦੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ।

ਜ਼ੋਨਲ ਮੈਨੇਜਰ ਨੇ ਦੱਸਿਆ ਕਿ ਇਸ ਕੈਂਪ ਦੇ ਵਿੱਚ ਲਗਭਗ ਸਰਕਾਰੀ ਗੈਰ-ਸਰਕਾਰੀ ਸਾਰੇ ਹੀ ਬੈਂਕ ਸ਼ਾਮਿਲ ਹੋਣਗੇ। ਜਿੱਥੇ ਬੈਂਕਿੰਗ ਯੋਜਨਾਵਾਂ ਜਿਵੇਂ ਕਿ ਲੋਨ ਵਿਭਾਗ ,ਖੇਤੀਬਾੜੀ ਗੱਡੀ ਘਰ ਮੁਦਰਾ ਪੜ੍ਹਾਈ ਲਈ ਪਰਸਨਲ ਲੋਨ ਸਰਕਾਰੀ ਯੋਜਨਾਵਾਂ ਆਦਿ ਬਾਰੇ ਸਮੁੱਚੇ ਬੈਂਕ ਆਪਣੀਆਂ ਆਪਣੀਆਂ ਯੋਜਨਾਵਾਂ ਬਾਰੇ ਜਾਗਰੂਕ ਕਰਨਗੇ ਜਿੱਥੇ ਸਿਰਫ਼ ਇੱਕੋ ਥਾਂ ਤੇ ਸਮੁੱਚੇ ਬੈਂਕਾਂ ਦਾ ਇੱਕ ਸਾਂਝਾ ਪਲੇਟਫਾਰਮ ਹੋਵੇਗਾ।

ਇਹ ਵੀ ਪੜੋ: ਭਾਜਪਾ ਨੇ ਅਕਾਲੀਆਂ ਨਾਲ ਤੋੜੀ ਯਾਰੀ, ਇਕੱਲਿਆਂ ਚੋਣ ਲੜਨ ਦਾ ਲਿਆ ਫ਼ੈਸਲਾ

ਇਸ ਨਾਲ ਲੋਕਾਂ ਨੂੰ ਆਪਣੇ ਭਵਿੱਖ ਦੇ ਵਿੱਚ ਬੈਂਕਾਂ ਨਾਲ ਜੁੜ ਕੇ ਅੱਗੇ ਆਪਣੀ ਆਰਥਿਕ ਸਥਿਤੀ ਅਤੇ ਕੰਮਕਾਜ ਨੂੰ ਲੈ ਕੇ ਜਾਗਰੂਕਤਾ ਮਿਲੇਗੀ।

ABOUT THE AUTHOR

...view details