ਬਠਿੰਡਾ:ਜ਼ਮੀਨੀ ਵਿਵਾਦ ਦੇ ਚਲਦੇ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦਿੱਤੇ ਜਾਣ ਤੋਂ ਖ਼ਫ਼ਾ ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸੰਦੋਹਾ ਪੈਟਰੋਲ ਦੀ ਬੋਤਲ ਲੈ ਕੇ ਬਠਿੰਡਾ ਦੇ ਮਿਨੀ ਸੈਕਟਰੀਏਟ ਉਪਰ ਜਾ ਚੜ੍ਹਿਆ ਅਤੇ ਆਤਮਦਾਹ ਦੀ ਧਮਕੀ ਦੇਣ ਲੱਗਿਆ।Latest news of Bathinda.
ਭਰੋਸਾ ਦੇ ਕੇ ਪ੍ਰਸ਼ਾਸ਼ਨ ਨੇ ਸਾਬਕਾ ਫੌਜੀ ਨੂੰ ਮਿੰਨੀ ਸੈਕਟਰੀਏਟ ਤੋਂ ਨੀਚੇ ਉਤਾਰਿਆ:ਘਟਨਾ ਦਾ ਪਤਾ ਚਲਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਅਤੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਸਾਬਕਾ ਫੌਜੀ ਤੋਂ ਧੱਕੇ ਨਾਲ ਪੈਟਰੌਲ ਦੀ ਬੋਤਲ ਅਤੇ ਖੋਹੀ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਪ੍ਰਸ਼ਾਸ਼ਨ ਨੇ ਸਾਬਕਾ ਫੌਜੀ ਨੂੰ ਮਿੰਨੀ ਸੈਕਟਰੀਏਟ ਤੋਂ ਨੀਚੇ ਉਤਾਰਿਆ।
'ਜ਼ਮੀਨ ਸਬੰਧੀ ਤਹਿਸੀਲਦਾਰ ਮੌੜ ਅਤੇ SDM ਨੂੰ ਕੀਤੀ ਸੀ ਸ਼ਿਕਾਇਤ':ਸਾਬਕਾ ਫੌਜੀ ਬੁੱਧ ਸਿੰਘ ਵਾਸੀ ਸੰਦੋਹਾ ਨੇ ਦੱਸਿਆ ਕਿ ਉਸ ਵੱਲੋਂ ਇਕ ਜ਼ਮੀਨ ਸਬੰਧੀ ਤਹਿਸੀਲਦਾਰ ਮੌੜ ਅਤੇ SDM ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਵਿੱਚ ਉਸ ਵੱਲੋਂ ਪਿੰਡ ਦੇ ਹੀ ਕੁਝ ਧਨਾਢ ਲੋਕਾਂ ਵੱਲੋਂ ਜ਼ਮੀਨ ਦੱਬਣ ਸਬੰਧੀ ਵੇਰਵਾ ਦਿੱਤਾ ਗਿਆ ਸੀ ਪਰ ਇਸ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।