ਬਠਿੰਡਾ: ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਤੇ ਲੋਕ ਸਭਾ ਚੋਣ ਪ੍ਰਚਾਰ ਦੇ ਚੇਅਰਮੈਨ ਅਮਨ ਅਰੋੜਾ ਵਰਕਰ ਮੀਟਿੰਗ ਲਈ ਬਠਿੰਡਾ ਪਹੁੰਚੇ ਜਿੱਥੇ ਉਨ੍ਹਾਂ ਖਹਿਰਾ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਖਹਿਰਾ ਤੇ ਬੋਲਣਾ ਟਾਈਮ ਦੀ ਬਰਬਾਦੀ ਕਰਨਾ ਹੈ। ਖਹਿਰਾ ਨੂੰ ਜਿਸ ਪਾਰਟੀ ਨੇ ਟਿਕਟ ਦੇ ਕੇ ਐੱਮਐੱਲਏ ਬਣਾਇਆ, ਚੀਫ ਵਿੱਪ ਬਣਾਇਆ, ਲੀਡਰ ਆੱਫ ਆਪੋਜ਼ਿਸ਼ਨ ਬਣਾਇਆ ਅੱਜ ਉਹ ਉਸ ਪਾਰਟੀ ਦੀ ਹੀ ਪਿੱਠ 'ਚ ਛੁਰਾ ਖੋਬਣ ਦਾ ਕੰਮ ਕਰ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਉਹ ਬਠਿੰਡਾ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ ਕਿ ਬਠਿੰਡਾ ਵਾਸੀ ਖਹਿਰਾ ਨੂੰ ਮੂੰਹ ਨਾ ਲਗਾਉਣ।
ਬੀਬੀ ਖਾਲੜਾ ਖਹਿਰਾ ਦੇ ਮੂੰਹ 'ਤੇ ਮਾਰਨ ਖਡੂਰ ਸਾਹਿਬ ਦੀ ਟਿਕਟ: ਅਮਨ ਅਰੋੜਾ - aap
ਆਮ ਆਦਮੀ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਸ਼ਨਿੱਚਰਵਾਰ ਨੂੰ ਬਠਿੰਡਾ 'ਚ ਵਰਕਰ ਮੀਟਿੰਗ ਕਰਨ ਪਹੁੰਚੇ। ਜਿੱਥੇ ਉਨ੍ਹਾਂ ਬੀਬੀ ਖਾਲੜਾ 'ਤੇ ਬੋਲਦੇ ਹੋਏ ਸੁਖਪਾਲ ਖਹਿਰਾ ਨੂੰ ਲੰਮੇਂ ਹੱਥੀ ਲਿਆ, ਉਥੇ ਹੀ ਉਨ੍ਹਾਂ ਸਾਫ਼ ਕੀਤਾ ਕਿ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ ਚ ਚੋਣ ਰੈਲੀਆਂ ਕਰਨਗੇ।
ਆਪ ਵਰਕਰ ਮੀਟਿੰਗ
ਉਂਧਰ ਅਮਨ ਅਰੋੜਾ ਨੇ ਬੀਬੀ ਖਾਲੜਾ ਤੇ ਬੋਲਦੇ ਹੋਏ ਕਿਹਾ ਕਿ ਬੀਬੀ ਖਾਲੜਾ ਅਗਰ ਅਪਣੇ ਪਤੀ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਨ ਤਾਂ ਉਹ ਖਹਿਰਾ ਦੀ ਪਾਰਟੀ ਤੋਂ ਚੋਣ ਨਾ ਲੜਨ। ਆਪ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬੀਬੀ ਖਾਲੜਾ ਨੂੰ ਚਾਹੀਦਾ ਹੈ ਕਿ ਉਹ ਖਹਿਰਾ ਦੀ ਪਾਰਟੀ ਦੀ ਟਿਕਟ ਖਹਿਰਾ ਦੇ ਮੂੰਹ 'ਤੇ ਮਾਰਕੇ ਆਉਣ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਮਈ ਤੋਂ 17 ਮਈ ਤੱਕ ਪੰਜਾਬ 'ਚ ਚੋਣ ਪ੍ਰਚਾਰ ਕਰਨਗੇ।