ਬਠਿੰਡਾ:ਅਮਰਪੁਰਾ ਮੁਹੱਲੇ ਦੀ ਢਾਈ ਨੰਬਰ ਗਲੀ ਵਿੱਚ ਇਕ ਘਰ ਨੂੰ ਜ਼ਬਰਦਸਤ ਅੱਗ ਲੱਗ ਗਈ ਅੱਗ ਇੰਨੀ ਜ਼ਬਰਦਸਤ ਸੀ ਕਿ ਘਰ ਦਾ ਪੂਰਾ ਸਾਮਾਨ ਜਲ ਕੇ ਰਾਖ ਹੋ ਗਿਆ। ਹੁਣ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਜਦੋਂ ਤੱਕ ਅੱਗ ਬੁਝਾਊ ਅਮਲਾ ਪਹੁੰਚਿਆ ਉਦੋਂ ਤੱਕ ਘਰ ਦਾ ਪੂਰਾ ਸਾਮਾਨ ਜਲ ਕੇ ਰਾਖ ਹੋ ਚੁੱਕਿਆ ਸੀ।
ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਰਹਿਣ ਵਾਲੇ ਇਸ ਗ਼ਰੀਬ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਘਰ ਦੇ ਵਿੱਚ ਅਚਾਨਕ ਜ਼ਬਰਦਸਤ ਅੱਗ ਲੱਗ ਗਈ। ਜਦੋਂ ਤੱਕ ਕਿਸੇ ਨੂੰ ਕੁਝ ਸਮਝ ਆਉਂਦਾ ਉਦੋਂ ਤੱਕ ਘਰ ਦਾ ਸਾਰਾ ਸਾਮਾਨ ਜਲ ਕੇ ਰਾਖ ਹੋ ਗਿਆ ਘਰ ਦੇ ਫ਼ਰਨੀਚਰ ਅਲਮਾਰੀਆਂ ਅਤੇ ਖਾਣ ਪੀਣ ਵਾਲੇ ਸਾਮਾਨ ਤੋਂ ਲੈ ਕੇ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ।
ਇਸ ਘਰ ਦੀ ਮਾਲਕਿਨ ਬਬਲੀ ਦਾ ਕਹਿਣਾ ਹੈ ਕਿ ਅਚਾਨਕ ਘਰ 'ਚ ਅੱਗ ਲੱਗ ਗਈ ਉਦੋਂ ਪਤਾ ਲੱਗਿਆ ਜਦੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਹੁਣ ਉਨ੍ਹਾਂ ਦੇ ਘਰ 'ਚ ਕੋਈ ਵੀ ਸਾਮਾਨ ਨਹੀਂ ਬਚਿਆ ਹੈ। ਪੂਰਾ ਘਰ ਮੱਚ ਕੇ ਰਾਖ ਹੋ ਗਿਆ ਹੁਣ ਇਹ ਪਰਿਵਾਰ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ।