ਪੰਜਾਬ

punjab

ETV Bharat / state

ਵਿਦੇਸ਼ ਭੇਜਣ ਦੇ ਨਾਅ ਠੱਗੀਆਂ ਮਾਰਨ ਦਾ ਕੰਮ ਜ਼ੋਰਾ 'ਤੇ, ਸਰਕਾਰ ਬੇਖ਼ਬਰ

ਬਠਿੰਡਾ 'ਚ ਆਸਟ੍ਰੇਲੀਆ ਭੇਜਣ ਦੇ ਨਾਅ ਤੇ ਠੱਗੀ ਠੋਰੀ ਕਰਨ ਵਾਲੇ ਫਰਜ਼ੀ ਏਜੰਟਾਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।

ਫ਼ੋਟੋ

By

Published : Nov 1, 2019, 7:21 PM IST

ਬਠਿੰਡਾ: ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਠੋਰੀ ਕਰਨ ਵਾਲੇ ਫਰਜ਼ੀ ਏਜੰਟਾਂ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਨਥਾਣਾ ਦੇ ਪਿੰਡ ਗੰਗਾ ਦਾ ਸਾਹਮਣੇ ਆਇਆ ਹੈ ਜਿੱਥੇ ਆਸਟ੍ਰੇਲੀਆ ਭੇਜਣ ਦੇ ਨਾਮ ਤੇ ਇੱਕ ਕਿਸਾਨ ਪਰਿਵਾਰ ਤੋਂ 12.5 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਪੀੜਤ ਕਿਸਾਨ ਅਤੇ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ

ਕਿਸਾਨ ਬਲਵਿੰਦਰ ਸਿੰਘ ਦੱਸਿਆ ਕਿ ਬੇਟੇ ਨੂੰ ਆਸਟ੍ਰੇਲੀਆ ਭੇਜਣ ਦੇ ਲਈ OECC company ਦੇ ਐੱਮ ਡੀ. ਵੀ ਡੀ ਚਾਵਲਾ ਨਾਲ ਸੰਪਰਕ ਕੀਤਾ। ਜਿਸ ਦੇ ਬਾਅਦ ਉਨ੍ਹਾਂ ਨੇ 2017 ਵਿੱਚ 12.5 ਲੱਖ ਰੁਪਏ ਆਸਟ੍ਰੇਲੀਆ ਭੇਜਣ ਲਈ ਮੰਗੇ ।

ਜਿਸ ਦੇ ਬਾਅਦ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਦਿੱਤੇ ਹੋਏ ਰੁਪਏ ਵਾਪਸ ਕਰਨ ਦੀ ਮੰਗ ਕੀਤੀ ਤਾਂ ਕੰਪਨੀ ਦੁਆਰਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਜਦ ਜ਼ਿਆਦਾ ਮਾਮਲਾ ਗਰਮਾ ਗਿਆ ਤਾਂ ਕੰਪਨੀ ਨੇ ਕਿਸਾਨ ਪਰਿਵਾਰ ਨੂੰ 8 ਲੱਖ ਰੁਪਏ ਦੇ ਦਿੱਤੇ ਗਏ ਪਰ ਲੰਮਾ ਸਮਾਂ ਬੀਤ ਜਾਣ ਤੋ ਬਾਅਦ ਹੁਣ OECC COMPANY ਦੁਆਰਾ ਕਿਸਾਨ ਦੇ 4.5 ਲੱਖ ਰੁਪਏ ਨਹੀਂ ਦਿੱਤੇ ਜਾ ਰਹੇ ਜਿਸ ਨੂੰ ਲੈ ਕੇ ਪੀੜਤ ਕਿਸਾਨ ਪੁਲਿਸ ਨੂੰ ਵੀ ਸ਼ਿਕਾਇਤ ਦੇ ਚੁੱਕਾ ਹੈ, ਪਰ ਪੀੜਤ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਬਾਅਦ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।

ABOUT THE AUTHOR

...view details