ਕੌਮਾਂਤਰੀ ਮਹਿਲਾ ਦਿਵਸ ਮੌਕੇ ਬਰਨਾਲਾ 'ਚ ਕੱਢਿਆ ਮਾਰਚ - nari awareness
ਬਰਨਾਲਾ ਵਿੱਚ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਾਰਚ ਕੱਢਿਆ ਗਿਆ ਜਿਸ ਦਾ ਮੁੱਖ ਮੰਤਵ ਨਾਰੀ ਆਪਣੇ ਹੱਕਾਂ ਲਈ ਜਾਗਰੂਕ ਕਰਨਾ ਸੀ ਅਤੇ ਉਹ ਝਾਂਸੀ ਦੀ ਰਾਣੀ ਦੀ ਤਰ੍ਹਾਂ ਬਣ ਕੇ ਦਿਖਾਵੇ।
ਬਰਨਾਲਾ : ਪੂਰੇ ਦੇਸ਼ 'ਚ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਲੈ ਕੇ ਬਰਨਾਲਾ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ ਅਤੇ ਹੱਥਾਂ ਵਿੱਚ ਸਲੋਗਨ ਵਾਲੇ ਬੈਨਰ ਫੜ ਕੇ ਮਾਰਚ ਵੀ ਕੱਢਿਆ ਗਿਆ।
ਇਸ ਮਾਰਚ ਦਾ ਮੁੱਖ ਮੰਤਵ ਇਹ ਸੀ ਕਿ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਤੇ ਆਪਣੀ ਅਜ਼ਾਦੀ ਲਈ ਅੱਗੇ ਆਉਣ। ਮਾਰਚ ਵਿੱਚ ਆਈਆਂ ਔਰਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਔਰਤ ਝਾਂਸੀ ਦੀ ਰਾਣੀ ਵਾਂਗ ਬਣੇ। ਉਹ ਇਕ ਅਬਲਾ ਨਾਰੀ ਦੀ ਤਰ੍ਹਾਂ ਨਾ ਰਹੇ। ਜਿਵੇਂ ਮਰਦ ਰਾਤ ਨੂੰ 12 ਵਜੇ ਸੜਕਾਂ 'ਤੇ ਘੁੰਮ ਸਕਦੇ ਹਨ ਔਰਤਾਂ ਨੂੰ ਵੀ ਅਜ਼ਾਦੀ ਹੋਵੇ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ।