ਪੰਜਾਬ

punjab

ETV Bharat / state

ਬਰਨਾਲਾ ਪਹੁੰਚੇ ਸਾਬਕਾ CM. ਕੈਪਟਨ ‘ਤੇ ਫ਼ੁੱਲਾਂ ਦੀ ਵਰਖਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Former Chief Minister of Punjab and President of Punjab Lok Congress Capt. Amarinder Singh) ਦੇ ਕਾਫ਼ਲੇ ਦਾ ਬਰਨਾਲਾ ਪਹੁੰਚ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਬਰਨਾਲਾ ਪਹੁੰਚੇ ਸਾਬਕਾ CM. ਕੈਪਟਨ ‘ਤੇ ਫ਼ੁੱਲਾਂ ਦੀ ਵਰਖਾ
ਬਰਨਾਲਾ ਪਹੁੰਚੇ ਸਾਬਕਾ CM. ਕੈਪਟਨ ‘ਤੇ ਫ਼ੁੱਲਾਂ ਦੀ ਵਰਖਾ

By

Published : Jan 4, 2022, 9:37 PM IST

ਬਰਨਾਲਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ (Former Chief Minister of Punjab and President of Punjab Lok Congress Capt. Amarinder Singh) ਦੇ ਕਾਫ਼ਲੇ ਦਾ ਬਰਨਾਲਾ ਪਹੁੰਚ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਪਟਿਆਲਾ ਤੋਂ ਬਠਿੰਡਾ ਜਾ ਰਹੇ ਸਨ, ਜਿਸ ਦੌਰਾਨ ਬਰਨਾਲਾ ਦੇ ਬਾਈਪਾਸ ‘ਤੇ ਉਨ੍ਹਾਂ ਨਾਲ ਜੁੜੇ ਲੋਕਾਂ ਵੱਲੋ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਫ਼ੁੱਲਾਂ ਦੀ ਵਰਖਾ ਕੀਤੀ ਗਈ।

ਇਸ ਮੌਕੇ 100 ਦੇ ਕਰੀਬ ਲੋਕ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ (District President of Punjab Lok Congress) ਗੁਰਦਰਸ਼ਨ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਦੀ ਅਗਵਾਈ ਵਿੱਚ ਕੈਪਟਨ ਦੇ ਸਵਾਗਤ ਲਈ ਮੌਜੂਦ ਸਨ।

ਬਰਨਾਲਾ ਪਹੁੰਚੇ ਸਾਬਕਾ CM. ਕੈਪਟਨ ‘ਤੇ ਫ਼ੁੱਲਾਂ ਦੀ ਵਰਖਾ
ਇਸ ਮੌਕੇ ਸਾਬਕਾ ਵਿਧਾਇਕ ਨਿਰਮਲ ਨਿੰਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਪਿਆਰ ਕਰਦੇ ਹਨ। ਭਾਵੇਂ ਕਾਂਗਰਸ ਪਾਰਟੀ (Congress Party) ਨੇ ਬੇਇਜਤ ਕਰਨ ਦੇ ਤਰੀਕੇ ਨਾਲ ਉਹਨਾਂ ਨੂੰ ਮੁੱਖ ਮੰਤਰੀ ਪਦ ਤੋਂ ਲਾਂਭੇ ਕਰ ਦਿੱਤਾ, ਪਰ ਪੰਜਾਬ ਦੇ ਲੋਕ ਅੱਜ ਵੀ ਕੈਪਟਨ ਸਾਬ ਨਾਲ ਖੜੇ ਹਨ। ਜਿਸ ਦੀ ਪ੍ਰਤੱਖ ਮਿਸ਼ਾਲ ਬਰਨਾਲਾ ਦੇ ਲੋਕਾਂ ਨੇ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾ (Punjab Assembly Elections) ਵਿੱਚ ਪੰਜਾਬ ਲੋਕ ਕਾਂਗਰਸ (Punjab Lok Congress), ਭਾਰਤੀ ਜਨਤਾ ਪਾਰਟੀ (Bharatiya Janata Party) ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal United) ਵੱਡੀ ਲੀੜ ਨਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਜਿੱਤ ਪ੍ਰਾਪਤ ਕਰੇਗਾ ਅਤੇ ਪੰਜਾਬ ਅੰਦਰ ਮੌੜ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗਾ।

ਦਰਅਸਲ ਬਰਨਾਲਾ ਬਾਈਪਾਸ ‘ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਪੁੱਜਣ ਦੀ ਖ਼ਬਰ ਮਿਲਦਿਆਂ ਹੀ ਲੋਕ ਪਹੁੰਚਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਵੀ ਸਵਾਗਤ ਵਾਲੀ ਜਗ੍ਹਾ ਤੇ ਤੈਨਾਤ ਕਰਨਾ ਪਿਆ।

ਇਹ ਵੀ ਪੜ੍ਹੋ:ਲਾਹਾ ਲੈ ਕੇ ਪਾਰਟੀ ਨੇ ਖੂੰਜੇ ਲਾ ਤਾ ਦਲਿਤ ਸਟਾਰ ਪ੍ਰਚਾਰਕ ਬੰਤ ਸਿੰਘ ਝੱਬਰ, ਫੇਰ ਵੀ ਮੰਗਦੈ ‘ਆਪ’ ਲਈ ਦੁਆਵਾਂ

ABOUT THE AUTHOR

...view details