ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਸਾਲ ਵਿੱਚ ਹੋਈ ਦੂਜੀ ਵਾਰ ਵੱਡੀ ਚੋਰੀ ਬਰਨਾਲਾ: ਧਨੌਲਾ ਰੋਡ 'ਤੇ ਇਲੈਕਟ੍ਰਾਨਿਕਸ ਦੀ ਦੁਕਾਨ 'ਤੇ ਬੀਤੀ ਰਾਤ ਚੋਰੀ ਦੀ ਵੱਡੀ ਵਾਰਦਾਤ ਹੋਈ। ਇਸ ਚੋਰਾਂ ਵੱਲੋਂ ਸ਼ੋਅਰੂਮ ਦੇ ਸ਼ਟਰ ਅਤੇ ਸ਼ੀਸ਼ੇ ਤੋੜ ਕੇ ਅੰਦਰੋਂ ਏਸੀ, ਐਲਈਡੀ, ਪੱਖੇ, ਫਿਲਟਰ ਅਤੇ ਮਾਈਕਰੋਵੇਵ ਵਰਗੇ ਮਹਿੰਗੇ ਸਮਾਨ ਦੀ ਚੋਰੀ ਕੀਤੀ ਗਈ। ਦੁਕਾਨਦਾਰ ਅਨੁਸਾਰ ਢਾਈ ਤੋਂ ਤਿੰਨ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਜਾਣਕਾਰੀ ਮੁਤਾਬਿਕ ਚੋਰੀ ਦੀ ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦੋਂ ਇਕ ਰਾਹਗੀਰ ਔਰਤ ਨੇ ਦੁਕਾਨ ਦੇਖੀ ਅਤੇ ਉਨਾਂ ਨੇ ਮਾਲਿਕ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਚੋਰਾਂ ਵਲੋਂ ਦੁਕਾਨ ਦਾ ਸ਼ਟਰ ਅਤੇ ਸ਼ੀਸ਼ਾ ਤੋੜ ਕੇ ਘਟਨਾ ਨੂੰ ਅੰਜਾਮ ਦਿੱਤਾ।
ਰਾਹਗੀਰ ਦੀ ਜਾਣਕਾਰੀ 'ਤੇ ਲੱਗਿਆ ਵਾਰਦਾਤ ਦਾ ਪਤਾ :ਦੁਕਾਨਦਾਰ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਵੀ ਉਹਨਾਂ ਦੀ ਦੁਕਾਨ 'ਤੇ 7 ਲੱਖ ਰੁਪਏ ਦੇ ਕਰੀਬ ਸਮਾਨ ਦੀ ਚੋਰੀ ਹੋਈ ਸੀ, ਜਿਸਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਹਨਾਂ ਚੋਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਉਥੇ ਥਾਣਾ ਸਿਟੀ 2 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੇ ਧਨੌਲਾ ਰੋਡ ਉਪਰ ਗਰਚਾ ਰੋਡ 'ਤੇ ਦੁਕਾਨ ਹੈ। ਅੱਜ ਸਵੇਰੇ ਉਹਨਾਂ ਨੂੰ ਇੱਕ ਔਰਤ ਦਾ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਅਤੇ ਸ਼ੀਸ਼ੇ ਟੁੱਟੇ ਹੋਏ ਹਨ। ਉਨ੍ਹਾਂ ਨੇ ਫੌਰੀ ਤੌਰ 'ਤੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਆਖਰ ਹੋਇਆ ਕੀ ਹੈ।
ਪਹਿਲਾਂ ਵੀ 7 ਤੋਂ 8 ਲੱਖ ਰੁਪਏ ਦੀ ਚੋਰੀ ਹੋਈ ਸੀ: ਉਹਨਾਂ ਕਿਹਾ ਕਿ ਹੁਣ ਉਹ ਆਪਣੇ ਸਟੌਕ ਵਿੱਚ ਚੋਰੀ ਸਮਾਨ ਚੈਕ ਕਰ ਰਹੇ ਹਨ ਕਿ ਹੋਰ ਕਿਹੜੀ ਚੀਜ਼ ਘੱਟ ਹੈ। ਉਹਨਾਂ ਕਿਹਾ ਕਿ ਦੁਕਾਨ ਤੋਂ ਢਾਈ ਤਿੰਨ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਵੀ ਇੱਕ ਵਾਰ ਦੁਕਾਨ ਵਿੱਚ ਚੋਰੀ ਹੋ ਚੁੱਕੀ ਹੈ। ਇਸਤੋਂ ਪਹਿਲਾਂ ਵੀ 7 ਤੋਂ 8 ਲੱਖ ਰੁਪਏ ਦੀ ਚੋਰੀ ਹੋਈ ਸੀ, ਪਰ ਅਜੇ ਤੱਕ ਚੋਰੀ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਹਨਾਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਕਿ ਸਾਨੂੰ ਇਨਸਾਫ਼ ਮਿਲ ਸਕੇ ਅਤੇ ਅੱਗੇ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੂੰ ਸਖ਼ਤੀ ਕਰਨੀ ਚਾਹੀਦੀ ਹੈ।
- ਛੇੜਛਾੜ ਦੌਰਾਨ ਰੌਲਾ ਪਾਉਣ 'ਤੇ ਕੀਤਾ ਸੀ 5 ਸਾਲਾਂ ਦੀ ਬੱਚੀ ਦਾ ਕਤਲ, 49 ਸਾਲਾਂ ਦਾ ਕਥਿਤ ਦੋਸ਼ੀ ਕਾਬੂ
- Aero Model In Bathinda: ਮਹਿੰਗਾ ਸ਼ੌਕ, ਪਿੰਡ ਦੇ ਖੇਤਾਂ 'ਚ ਉਡਾਇਆ ਜਹਾਜ਼, ਐਰੋ ਮਾਡਲ ਬਣਾ ਕੇ ਰਿਕਾਰਡ ਕੀਤਾ ਦਰਜ
- Bomb Threat: ਦਿੱਲੀ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ
ਉਥੇ ਇਸ ਸਬੰਧੀ ਥਾਣਾ ਸਿਟੀ 2 ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ 6 ਵਜੇ ਦੇ ਕਰੀਬ ਜਾਣਕਾਰੀ ਮਿਲੀ ਸੀ ਕਿ ਇਲੈਕਟ੍ਰਾਨਿਕਸ ਦੀ ਦੁਕਾਨ ਤੇ ਚੋਰੀ ਹੋਈ ਹੈ। ਇਸ ਦੁਕਾਨ ਤੋਂ ਕਾਫ਼ੀ ਸਮਾਨ ਚੋਰੀ ਹੋ ਦਾ ਪਤਾ ਲੱਗਿਆ ਹੈ। ਜਿਸਤੋਂ ਮੌਕੇ 'ਤੇ ਪੀਸੀਆਰ ਦੀ ਟੀਮ ਭੇਜੀ ਗਈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਸੀਸੀਟੀਵੀ ਕੈਮਰੇ ਸਮੇਤ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।