ਬਰਨਾਲਾ:ਸੂਬੇ ਦੇ ਅੰਦਰ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬਰਨਾਲਾ ਅੰਦਰ ਰੋਜ਼ ਵਾਂਗ ਦਿਨ-ਦਿਹਾੜੇ ਵਾਪਰ ਰਹੀਆਂ ਲੁੱਟ- ਖੋਹ ਦੀਆਂ ਵਾਰਦਾਤਾਂ ਨੇ ਸ਼ਹਿਰੀਆਂ ਨੂੰ ਚਿੰਤਾ ’ਚ ਪਾ ਰੱਖਿਆ ਹੈ। ਇਨ੍ਹਾਂ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਹਾਹਾਕਾਰ ਮੱਚੀ ਪਈ ਹੈ। ਇਨ੍ਹਾਂ ਘਟਨਾਵਾਂ ਨੂੰ ਲੈਕੇ ਪੁਲਿਸ ਪ੍ਰਸ਼ਾਸਨ (Police administration) ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਹੋ ਰਹੇ ਹਨ।
ਜ਼ਿਲ੍ਹੇ ‘ਚ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗ ਮਹਿਲਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ (Victims of looting) ਹੈ। ਲੁਟੇਰਿਆਂ ਨੇ ਸੁਵੱਖਤੇ ਹੀ ਇੱਕ ਬਜ਼ੁਰਗ ਮਹਿਲਾ ਦੇ ਗਲ ‘ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈਕੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੁੱਟ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ ਬਜ਼ੁਰਗ ਕੈਲਾਸ਼ਵਤੀ (80) ਪਤਨੀ ਸ਼ਾਮ ਲਾਲ ਵਾਸੀ ਜੀਤਾ ਸਿੰਘ ਮਾਰਕੀਟ ਰੋਜ਼ਾਨਾਂ ਪੰਛੀਆਂ ਨੂੰ ਚੋਗਾ ਪਾਉਣ ਲਈ ਜੀਤਾ ਸਿੰਘ ਕੰਪਲੈਕਸ ਦੇ ਪਾਰਕ ਨਜ਼ਦੀਕ ਆਉਂਦੀ ਹੈ। ਇਸੇ ਤਹਿਤ ਬਜ਼ੁਰਗ ਮਹਿਲਾ ਜਦੋਂ ਸੁਵੱਖਤੇ ਹੀ ਪੰਛੀਆਂ ਨੂੰ ਚੋਗਾ ਪਾਉਣ ਪੁੱਜੀ ਤਾਂ ਤਾਕ ਲਗਾ ਕੇ ਪਹੁੰਚੇ ਦੋ ਮੋਟਰਸਾਇਕਲ ਸਵਾਰਾਂ ਨੇ ਉਸ ਦੇ ਗਲ ਵਿੱਚੋਂ ਸੋਨੇ ਦੀ ਚੇਨ ਝਪਟ ਲਈ ਤੇ ਮਾਤਾ ਨੂੰ ਧੱਕੇ ਦੇ ਕੇ ਸੁੱਟ ਜਾਣ ਪਿੱਛੋਂ ਆਪਣੇ ਪਲਸਰ ਮੋਟਰਸਾਇਕਲ ’ਤੇ ਸਵਾਰ ਹੋ ਕੇ ਰਫੂ ਚੱਕਰ ਹੋ ਗਏ।